Daily Suraj

ਪੰਜਾਬੀ

ਗਰੀਬ ਬੱਚੀ ਦੇ ਇਲਾਜ ਲਈ ਬਹੁੜਿਆ ਮੇਅਰ

03 Feb, 2019 05:30 AM

ਚੰਡੀਗੜ੍ਹ,ਅੱਜ ਇਥੇ ਰਾਮ ਦਰਬਾਰ ਕਲੋਨੀ ਵਿੱਚ ਲਾਵਾਰਿਸ ਕੁੱਤੇ ਵੱਲੋਂ ਵੱਢੀ ਗਈ ਬੱਚੀ ਨੂੰ ਚੰਡੀਗੜ੍ਹ ਦੇ ਮੇਅਰ ਰਾਜੇਸ਼ ਕਾਲੀਆ ਨੇ ਸੈਕਟਰ-16 ਦੇ ਹਸਪਤਾਲ ਪਹੁੰਚਾਇਆ। ਮੇਅਰ ਨੂੰ ਸੂਚਨਾ ਮਿਲੀ ਸੀ ਕਿ ਕੁੱਤੇ ਵਲੋਂ ਵੱਢੀ ਗਈ ਬੱਚੀ ਨੂੰ ਸੈਕਟਰ-19 ਦੀ ਸਰਕਾਰੀ ਡਿਸਪੈਂਸਰੀ ਵਿੱਚ ਇਲਾਜ ਲਈ ਸਮੱਸਿਆ ਆ ਰਹੀ ਹੈ। ਮੇਅਰ ਤੁਰੰਤ ਸੈਕਟਰ-19 ਦੀ ਡਿਸਪੈਂਸਰੀ ਪਹੁੰਚੇ ਅਤੇ ਬੱਚੀ ਦਾ ਹਾਲ-ਚਾਲ ਪਤਾ ਕੀਤਾ।ਉਨ੍ਹਾਂ ਡਿਸਪੈਂਸਰੀ ਦੇ ਡਾਕਟਰਾਂ ਨਾਲ ਗੱਲਬਾਤ ਕੀਤੀ ਅਤੇ ਬੱਚੀ ਦੇ ਹੋਰ ਜ਼ਰੂਰੀ ਇਲਾਜ ਲਈ ਆਪਣੀ ਸਰਕਾਰੀ ਗੱਡੀ ਵਿੱਚ ਸੈਕਟਰ-16 ਦੇ ਹਸਪਤਾਲ ਲੈ ਗਏ। ਉਥੇ ਜਾ ਕੇ ਮੇਅਰ ਨੇ ਡਾਕਟਰਾਂ ਨੂੰ ਬੱਚੀ ਦਾ ਤੁਰੰਤ ਇਲਾਜ ਕਰਨ ਲਈ ਕਿਹਾ। ਡਾਕਟਰਾਂ ਦੀ ਟੀਮ ਨੇ ਬੱਚੀ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਟੀਕੇ ਲਗਾਏ। ਪੰਜ ਸਾਲ ਦੀ ਇਸ ਬੱਚੀ ਨੂੰ ਅੱਜ ਰਾਮ ਦਰਬਾਰ ਵਿੱਚ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ ਲਾਵਾਰਿਸ ਕੁੱਤੇ ਨੇ ਵੱਢ ਲਿਆ ਸੀ।

Posted By: Daily Suraj Bureau

Latest News