Daily Suraj

ਪੰਜਾਬੀ

ਪਾਕਿਸਤਾਨ ਰੇਂਜਰਸ ਦੀ ਕਰੂਰਤਾ ਦਾ ਸ਼ਿਕਾਰ ਹੋਏ ਸ਼ਹੀਦ ਨਰੇਂਦਰ ਦੀ ਮ੍ਰਿਤ ਦੇਹ ਪੁੱਜੀ ਸੋਨੀਪਤ

20 Sep, 2018 05:30 AM

ਜੰਮੂ— ਜੰਮੂ ਦੇ ਸਾਂਬਾ ਜ਼ਿਲੇ ਦੇ ਰਾਮਗੜ੍ਹ ਸੈਕਟਰ 'ਚ ਪਾਕਿਸਤਾਨ ਰੇਂਜਰਸ ਦੀ ਕਾਇਰਾਨਾ ਹਰਕਤ ਦਾ ਸ਼ਿਕਾਰ ਹੋਏ ਸ਼ਹੀਦ ਨਰੇਂਦਰ ਸਿੰਘ ਦੀ ਮ੍ਰਿਤ ਦੇਹ ਸੋਨੀਪਤ ਪੁੱਜ ਚੁੱਕੀ ਹੈ। ਪਾਕਿਸਤਾਨ ਰੇਂਜਰਸ ਨੇ ਸ਼ਹੀਦ ਨਰੇਂਦਰ ਸਿੰਘ ਦੀ ਲਾਸ਼ ਨਾਲ ਕਰੂਰਤਾ ਵੀ ਕੀਤੀ। ਸ਼ਹੀਦ ਨਰੇਂਦਰ ਦੇ ਪੈਰ ਅਤੇ ਛਾਤੀ 'ਤੇ ਗੋਲੀ ਮਾਰ ਕੇ ਪਾਕਿਸਤਾਨ ਰੇਂਜਰਸ ਨੇ ਕਤਲ ਕਰ ਦਿੱਤਾ। ਉਨ੍ਹਾਂ ਨੇ ਜਵਾਨ ਦੀਆਂ ਅੱਖਾਂ ਵੀ ਕੱਢ ਦਿੱਤੀਆਂ। ਸ਼ਹੀਦ ਦੀ ਲਾਸ਼ ਨਾਲ ਕਰੂਰਤਾ ਕੀਤੇ ਜਾਣ 'ਤੇ ਪੂਰਾ ਪਿੰਡ ਭੜਕ ਗਿਆ ਹੈ। ਪਿੰਡ ਥਾਣਾ ਦੇ ਲੋਕਾਂ ਅਤੇ ਪਰਿਵਾਰਕ ਮੈਂਬਰਾਂ ਨੇ ਪ੍ਰਧਾਨਮੰਤਰੀ ਤੋਂ ਪਾਕਿਸਤਾਨ ਨੂੰ ਸਖ਼ਤ ਜਵਾਬ ਦੇਣ ਦੀ ਮੰਗ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਰੇਂਦਰ ਦੀ ਸ਼ਹਾਦਤ 'ਤੇ ਮਾਣ ਹੈ ਪਰ ਉਨ੍ਹਾਂ ਦੀ ਲਾਸ਼ ਨਾਲ ਕਰੂਰਤਾ ਕਰਕੇ ਪਾਕਿਸਤਾਨ ਨੇ ਘਿਣੌਣੀ ਹਰਕਤ ਕੀਤੀ ਹੈ, ਜਿਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਣਾ ਚਾਹੀਦਾ ਹੈ।

Posted By: Daily Suraj Bureau

Latest News