Daily Suraj

ਪੰਜਾਬੀ

ਰਾਜਸਥਾਨ ‘ਚ ਵੱਡਾ ਹਾਦਸਾ; ਬੋਰਵੈੱਲ ‘ਚ ਡਿੱਗੀ 3 ਸਾਲਾਂ ਮਾਸੂਮ ਬੱਚੀ

23 Dec, 2024 05:30 AM

ਰਾਜਸਥਾਨ : ਰਾਜਸਥਾਨ (Rajasthan) ਦੇ ਕੋਟਪੁਤਲੀ-ਬਹਿਰੋੜ ਜ਼ਿਲ੍ਹੇ ਵਿੱਚ ਇੱਕ ਵਾਰ ਫਿਰ ਬੋਰਵੈੱਲ ਹਾਦਸਾ ਸਾਹਮਣੇ ਆਇਆ ਹੈ। ਕੋਟਪੁਤਲੀ ਦੇ ਪਿੰਡ ਕੀਰਤਪੁਰਾ ‘ਚ 3 ਸਾਲ ਦੀ ਮਾਸੂਮ ਬੱਚੀ ਬੋਰਵੈੱਲ ‘ਚ ਡਿੱਗ ਗਈ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਘਟਨਾ ਦੀ ਸੂਚਨਾ ਪੁਲਸ ਪ੍ਰਸ਼ਾਸਨ ਨੂੰ ਦਿੱਤੀ, ਜਿਸ ਤੋਂ ਬਾਅਦ ਤੁਰੰਤ ਐੱਸ.ਡੀ.ਆਰ.ਐੱਫ. ਦੀ ਟੀਮ ਮੌਕੇ ‘ਤੇ ਰਵਾਨਾ ਹੋ ਗਈ। ਪਹਿਲਾਂ ਤਾਂ ਬੱਚੀ ਕਰੀਬ 15 ਫੁੱਟ ਦੀ ਡੂੰਘਾਈ ‘ਤੇ ਸੀ ਪਰ ਅਚਾਨਕ ਉਹ ਤਿਲਕ ਕੇ ਹੋਰ ਹੇਠਾਂ ਚਲੀ ਗਈ। ਜਾਣਕਾਰੀ ਅਨੁਸਾਰ- ਚੇਤਨਾ ਚੌਧਰੀ ਪੁੱਤਰੀ ਭੁਪਿੰਦਰ ਚੌਧਰੀ ਘਰ ਦੇ ਨੇੜੇ ਖੇਡ ਰਹੀ ਸੀ। ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਬੋਰਵੈੱਲ ਵਿੱਚ ਡਿੱਗ ਗਈ। ਬੋਰਵੈੱਲ ਨੇੜੇ ਜੇਸੀਬੀ ਨਾਲ ਖੁਦਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Daily Suraj Bureau

Latest News