Daily Suraj

ਪੰਜਾਬੀ

ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਵੱਲੋਂ ਜਥੇ ਲੋਪੋਕੇ ਦੀ ਅਗਵਾਈ ਹੇਠ ਖਿਆਲਾ ਵਿਖੇ ਵਿਸ਼ਾਲ ਧਰਨਾ

08 Mar, 2021 05:30 AM

ਰਾਮ ਤੀਰਥ , 8 ਮਾਰਚ- ਹਲਕਾ ਰਾਜਾਸਾਂਸੀ ਦੇ ਅਕਾਲੀ ਵਰਕਰਾਂ ਵੱਲੋਂ ਅਕਾਲੀ ਦਲ ਜਿਲ੍ਹਾ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਜਥੇ. ਵੀਰ ਸਿੰਘ ਲੋਪੋਕੇ ਦੀ ਅਗਵਾਈ ਹੇਠ ਅੱਜ ਕੇਂਦਰ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ਼ ਫੋਕਲ ਪੁਆਇੰਟ ਖਿਆਲਾ ਕਲਾਂ , ਰਾਮ ਤੀਰਥ ਰੋਡ ਵਿਖੇ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ । ਜਿਸ ਜਥੇ.ਸੁਰਜੀਤ ਸਿੰਘ ਭਿੱਟੇਵੱਡ , ਰਣਬੀਰ ਸਿੰਘ ਰਾਣਾ ਲੋਪੋਕੇ , ਸੁਰਿੰਦਰ ਸਿੰਘ ਝੰਜੋਟੀ , ਸਰਬਜੀਤ ਸਿੰਘ ਲੋਧੀਗੁੱਜਰ , ਗੁਰਨਾਮ ਸਿੰਘ ਭਿੱਟੇਵੱਡ ਆਦਿ ਅਾਗੂ ਸੰਬੋਧਨ ਕਰ ਰਹੇ ਹਨ

Latest News