Daily Suraj

ਪੰਜਾਬੀ

ਈ. ਡੀ. ਦੀ ਛਾਪੇਮਾਰੀ 'ਤੇ ਬੋਲੇ ਵਾਡਰਾ- ਮੈਂ ਕੋਈ ਦੇਸ਼ ਛੱਡ ਕੇ ਨਹੀਂ ਭੱਜ ਰਿਹਾ ਹਾਂ

12 Dec, 2018 05:30 AM

ਨਵੀਂ ਦਿੱਲੀ, 12 ਦਸੰਬਰ- ਕਾਂਗਰਸ ਨੇਤਾ ਅਤੇ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਛਾਪੇਮਾਰੀ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ, ''ਮੇਰੇ ਵਿਰੁੱਧ ਲੱਗੇ ਸਾਰੇ ਦੋਸ਼ ਪੂਰੀ ਤਰ੍ਹਾਂ ਗਲਤ ਅਤੇ ਸਿਆਸੀ ਰੂਪ ਨਾਲ ਪ੍ਰਭਾਵਿਤ ਹਨ। ਅਸੀਂ ਸਾਰੇ ਨੋਟਿਸਾਂ ਦਾ ਜਵਾਬ ਦੇਵਾਂਗੇ ਪਰ ਮੇਰਾ ਪਰਿਵਾਰ ਚਿੰਤਾ 'ਚ ਹੈ, ਮਾਂ ਦੀ ਸਿਹਤ ਠੀਕ ਨਹੀਂ ਹੈ, ਹਰ ਚੀਜ਼ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ।'' ਵਾਡਰਾ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਜਾਂਚ ਸਹਿਯੋਗ ਕੀਤਾ ਹੈ ਪਰ ਛਾਪੇਮਾਰੀ ਦੌਰਾਨ ਉਨ੍ਹਾਂ ਦਾ ਦਫ਼ਤਰ ਭੰਨ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਿਹੜੀ ਵੀ ਕਾਰਵਾਈ ਉਨ੍ਹਾਂ ਦੇ ਵਿਰੁੱਧ ਹੋਵੇ, ਉਹ ਕਾਨੂੰਨ ਮੁਤਾਬਕ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਭੱਜਣ ਵਾਲੇ ਨਹੀਂ ਹਨ ਅਤੇ ਨਾ ਹੀ ਕਿਸੇ ਹੋਰ ਦੇਸ਼ 'ਚ ਰਹਿਣ ਲਈ ਜਾ ਰਹੇ ਹਨ।

Posted By: Daily Suraj Bureau

Latest News