Daily Suraj

ਪੰਜਾਬੀ

ਡੋਨਾਲਡ ਟਰੰਪ ਨੇ ਜਸਟਿਨ ਟਰੂਡੋ ਨੂੰ ਦਿੱਤਾ ਵੱਡਾ ਆਫ਼ਰ

05 Dec, 2024 05:30 AM

ਨਵੀ ਦਿੱਲੀ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ (Donald) ਨਾਲ ਹਾਲ ਹੀ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੁਲਾਕਾਤ ਕੀਤੀ। ਪਰ ਇਸ ਦੌਰਾਨ ਟਰੰਪ ਨੇ ਟਰੂਡੋ ਨੂੰ ਅਜਿਹੀ ਪੇਸ਼ਕਸ਼ ਕੀਤੀ, ਜਿਸ ਦੀ ਪੂਰੀ ਦੁਨੀਆ ‘ਚ ਚਰਚਾ ਹੋ ਰਹੀ ਹੈ। ਦਰਅਸਲ, ਡੋਨਾਲਡ ਟਰੰਪ ਨਾਲ ਦਿਂਨਰ ਦੌਰਾਨ ਜਸਟਿਨ ਟਰੂਡੋ ਨੇ ਕਿਹਾ ਕਿ 25 ਫੀਸਦੀ ਟੈਰਿਫ ਪ੍ਰਸਤਾਵ ਕੈਨੇਡਾ ਦੀ ਆਰਥਿਕਤਾ ਨੂੰ ਵਿਗਾੜ ਦੇਵੇਗਾ।
ਇਸ ‘ਤੇ ਡੋਨਾਲਡ ਟਰੰਪ ਨੇ ਟਰੂਡੋ ਨੂੰ ਕਿਹਾ ਕਿ “ਜੇਕਰ 25 ਫੀਸਦੀ ਟੈਰਿਫ ਨਾਲ ਕੈਨੇਡਾ ਦੀ ਅਰਥਵਿਵਸਥਾ ਨੂੰ ਖਤਰਾ ਹੈ ਤਾਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾ ਦਿਓ।” ਭਾਵੇਂ ਡੋਨਾਲਡ ਟਰੰਪ ਨੇ ਇਹ ਗੱਲ ਮਜ਼ਾਕ ਵਿਚ ਕਹੀ ਸੀ। ਪਰ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਦੇ ਮੂੰਹੋਂ ਆਉਣ ਵਾਲੇ ਇਸ ਬਿਆਨ ਨੂੰ ਸੋਸ਼ਲ ਮੀਡੀਆ ‘ਤੇ ਵੀ ਲੋਕ ਮਜ਼ਾਕ ਵਜੋਂ ਨਹੀਂ ਲੈ ਰਹੇ ਹਨ।

Latest News