Daily Suraj

ਪੰਜਾਬੀ

ਅਸਮ : ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਸੁਖੋਈ-30 ਹਾਦਸਾਗ੍ਰਸਤ , ਦੋਵੇਂ ਪਾਇਲਟ ਸੁਰੱਖਿਅਤ

09 Aug, 2019 05:30 AM

ਅਸਮ : ਭਾਰਤੀ ਹਵਾਈ ਫ਼ੌਜ ਦਾ ਲੜਾਕੂ ਜਹਾਜ਼ ਸੁਖੋਈ-30 ਵੀਰਵਾਰ ਰਾਤ ਅਸਮ ਦੇ ਤੇਜ਼ਪੁਰ ‘ਚ ਹਾਦਸਾਗ੍ਰਸਤ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਕ੍ਰੈਸ਼ ਉਦੋਂ ਹੋਇਆ ਜਦੋਂ ਇਹ ਰੋਜ਼ਾਨਾ ਟ੍ਰੇਨਿੰਗ ਮਿਸ਼ਨ ‘ਤੇ ਸੀ।ਇਸ ਦੌਰਾਨ ਜਹਾਜ਼ ਸਥਾਨਕ ਉਡਾਣ ਖੇਤਰ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ ਦੋਵੇਂ ਪਾਇਲਟ ਸੁਰੱਖਿਅਤ ਹਨ ਅਤੇ ਉਨ੍ਹਾਂ ਬਚਾ ਲਿਆ ਗਿਆ ਹੈ। ਇਸ ‘ਚ ਸਵਾਰ ਦੋਵੇਂ ਪਾਇਲਟ ਸਮੇਂ ਰਹਿੰਦਿਆਂ ਸੁਰੱਖਿਅਤ ਬਾਹਰ ਨਿਕਲ ਗਏ। ਇਸ ਸਬੰਧੀ ਭਾਰਤੀ ਹਵਾਈ ਫ਼ੌਜ ਦੇ ਬੁਲਾਰੇ ਨੇ ਦੱਸਿਆ ਕਿ ਤੇਜ਼ਪੁਰ ਚ ਸੁਖੋਈ Su-30 ਰੋਜ਼ਾਨਾ ਟ੍ਰੇਨਿੰਗ ਮਿਸ਼ਨ ’ਤੇ ਸੀ ਤਾਂ ਜਹਾਜ਼ ਕ੍ਰੈਸ਼ ਹੋ ਗਿਆ। ਇਸ ਦੌਰਾਨ ਸੁਖੋਈ ਦੇ ਦੋਵੇਂ ਪਾਇਲਟ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲ ਗਏ। ਹਾਲਾਂਕਿ ਦੁਰਘਟਨਾ ਮਾਮਲੇ ‘ਚ ਕੋਰਟ ਆਫ਼ ਇਨਕੁਆਇਰੀ ਦਾ ਹੁਕਮ ਦਿੱਤਾ ਗਿਆ ਹੈ।

Latest News