Daily Suraj

ਪੰਜਾਬੀ

2 ਗੱਡੀਆਂ ਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ, 7 ਲੋਕ ਜ਼ਖਮੀ

14 Nov, 2019 05:30 AM

ਗੁਰਦਾਸਪੁਰ: ਗੁਰਦਾਸਪੁਰ-ਮੁਕੇਰੀਆਂ ਰੋਡ ‘ਤੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਦੋ ਗੱਡੀਆਂ ਅਤੇ ਮੋਟਰਸਾਈਕਲ ਦੀ ਆਪਸੀ ਟੱਕਰ ਹੋ ਗਈ। ਇਸ ਹਾਦਸੇ ‘ਚ 7 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।ਜਿਨ੍ਹਾਂ ਨੂੰ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਜ਼ਖਮੀ ਵਰਿੰਦਰ ਸਿੰਘ ਮੁਤਾਬਕ ਉਹ ਆਪਣੀ ਸਕਾਰਪੀਓ ਗੱਡੀ ਤੇ ਆਪਣੀ ਗਰਭਵਤੀ ਪਤਨੀ ਰਿੰਪੀ ਦਾ ਚੈੱਕਅਪ ਕਰਵਾਉਣ ਲਈ ਆਪਣੀ ਮਾਂ ਨਾਲ ਮੁਕੇਰੀਆਂ ਜਾ ਰਿਹਾ ਸੀ ਤੇ ਪਿੱਛੋਂ ਆ ਰਹੀ ਗੱਡੀ ਨੇ ਅਚਾਨਕ ਓਵਰਟੇਕ ਕਰ ਦਿੱਤਾ। ਜਿਸ ਕਾਰਨ ਦੋਵੇ ਗੱਡੀਆਂ ਆਪਸ ‘ਚ ਟਕਰਾ ਗਈਆਂ, ਜਦਕਿ ਗੱਡੀਆਂ ਨਾਲ ਅੱਗੇ ਜਾ ਰਿਹਾ ਮੋਟਰਸਾਈਕਲ ਵੀ ਗੱਡੀਆਂ ਨਾਲ ਟਕਰਾ ਗਿਆ ਤੇ 7 ਲੋਕ ਜ਼ਖਮੀ ਹੋ ਗਏ।ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

Posted By: Daily Suraj Bureau

Latest News