Daily Suraj

ਪੰਜਾਬੀ

ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦਾ ਜਵਾਨ ਮਨਿੰਦਰ ਸਿੰਘ ਗਲੇਸ਼ੀਅਰ ‘ਚ ਹੋਇਆ ਸ਼ਹੀਦ , ਸੋਗ ‘ਚ ਡੁੱਬਿਆ ਪਰਿਵਾਰ

20 Nov, 2019 05:30 AM

:ਫਤਿਹਗੜ੍ਹ ਚੂੜੀਆਂ : ਬਟਾਲਾ ਦੇ ਫਤਿਹਗੜ੍ਹ ਚੂੜੀਆਂ ਦਾ ਜਵਾਨ ਮਨਿੰਦਰ ਸਿੰਘ ਡਿਊਟੀ ਦੌਰਾਨਗਲੇਸ਼ੀਅਰ ‘ਚ ਬਰਫ਼ੀਲਾ ਤੂਫ਼ਾਨ ਆਉਣ ਕਾਰਨ ਸ਼ਹੀਦ ਹੋ ਗਿਆ ਹੈ।ਇਸ ਖ਼ਬਰ ਤੋਂ ਬਾਅਦ ਸਮੁੱਚਾ ਪਰਿਵਾਰ ਸੋਗ ਵਿਚ ਡੁੱਬ ਗਿਆ ਹੈ।ਮਿਲੀ ਜਾਣਕਾਰੀ ਅਨੁਸਾਰ ਸ਼ਹੀਦ ਮਨਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ,ਵਾਸੀ ਵਾਰਡ ਨੰ. 1 ਫਤਿਹਗੜ੍ਹ ਚੂੜੀਆਂ ਕਰੀਬ 12 ਸਾਲ ਪਹਿਲਾਂ 3 ਪੰਜਾਬ ਰੈਜੀਮੈਂਟ ਵਿਚ ਭਰਤੀ ਹੋਇਆ ਸੀ। ਉਹ ਪਿਛਲੇ 4 ਮਹੀਨਿਆਂ ਤੋਂ ਲੇਹ ਦੇ ਗਲੇਸ਼ੀਅਰ ਵਿਚ ਡਿਊਟੀ ਕਰ ਰਿਹਾ ਸੀ, ਜਿਥੇ ਬਰਫ ਦੇ ਹੇਠਾਂ ਦੱਬੇ ਜਾਣ ਕਾਰਣ ਉਸਦੀ ਮੌਤ ਹੋ ਗਈ ਹੈ।ਦੱਸਿਆ ਜਾਂਦਾ ਹੈ ਕਿ ਉਸਦੇ ਵਿਆਹ ਨੂੰ ਕਰੀਬ 5 ਸਾਲ ਹੋਏ ਸਨ। ਮ੍ਰਿਤਕ ਮਨਿੰਦਰ ਸਿੰਘ ਦੀ ਲਾਸ਼ 20 ਨਵੰਬਰ ਨੂੰ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਰੈਜੀਮੈਂਟ ਦੇ ਜਵਾਨਾਂ ਵਲੋਂ ਲਿਆਂਦੀ ਜਾ ਰਹੀ ਹੈ, ਜਿਥੇ ਉਸਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

Latest News