Daily Suraj

ਪੰਜਾਬੀ

ਕਾਂਗਰਸ ਨੇ ਲੋਕਤੰਤਰੀ ਪ੍ਰਣਾਲੀ ਨੂੰ ਕਈ ਵਾਰ ਪਹੁੰਚਾਈ ਹੈ ਠੇਸ- ਜੇ.ਪੀ. ਨੱਢਾ

12 Dec, 2024 05:30 AM

ਨਵੀਂ ਦਿੱਲੀ: ਕੇਂਦਰੀ ਮੰਤਰੀ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਭਾਰਤ ਦਾ ਉਪ ਰਾਸ਼ਟਰਪਤੀ ਇਕ ਸੰਵਿਧਾਨਕ ਅਹੁਦਾ ਹੈ ਅਤੇ ਉਨ੍ਹਾਂ ਦੀ ਸੰਸਦ ਕੰਪਲੈਕਸ ਵਿਚ ਨਕਲ ਕੀਤੀ ਜਾ ਰਹੀ ਹੈ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਇਸ ਦੀ ਵੀਡੀਓ ਬਣਾ ਰਹੇ ਹਨ ਤੇ ਬਾਕੀਆਂ ਨੂੰ ਅਜਿਹਾ ਕਰਨ ਲਈ ਭੜਕਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਤੇ ਸੋਨੀਆ ਗਾਂਧੀ ਨੇ ਇਸ ਦੇ ਵਿਰੁੱਧ ਇਕ ਸ਼ਬਦ ਵੀ ਨਹੀਂ ਬੋਲਿਆ... ਇਨ੍ਹਾਂ ਲੋਕਾਂ ਨੇ ਕਈ ਵਾਰ ਲੋਕਤੰਤਰੀ ਪ੍ਰਣਾਲੀ ਨੂੰ ਠੇਸ ਪਹੁੰਚਾਈ ਹੈ, ਕਾਂਗਰਸ ਪਾਰਟੀ ਮੁੱਦਿਆਂ ਨੂੰ ਟਾਲਣਾ ਤੇ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਵਾਸੀ ਬਹੁਤ ਪ੍ਰੇਸ਼ਾਨ ਹਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਾਰਜ ਸੋਰੋਸ ਨਾਂਅ ਦਾ ਵਿਅਕਤੀ ਦੇਸ਼ ਦੀ ਸਥਿਰਤਾ ਨੂੰ ਭੰਗ ਕਰਨਾ ਚਾਹੁੰਦਾ ਹੈ, ਰਾਸ਼ਟਰ ਜਾਣਨਾ ਚਾਹੁੰਦਾ ਹੈ ਕਿ ਸੋਨੀਆ ਗਾਂਧੀ ਅਤੇ ਜਾਰਜ ਸੋਰੋਸ ਦਾ ਰਿਸ਼ਤਾ ਕੀ ਹੈ ਤੇ ਅਸੀਂ ਜਨਤਾ ਦੇ ਵਿਚਕਾਰ ਜਾਵਾਂਗੇ ਅਤੇ ਇਸ ਮੁੱਦੇ ਨੂੰ ਚੁਕਾਂਗੇ।

Posted By: Daily Suraj Bureau

Latest News