Daily Suraj

ਪੰਜਾਬੀ

ਕੈਨੇਡਾ: ਐੱਲ ਐੱਮ ਆਈ ਏ ਦੇਣ ਦੇ ਨਾਂ ’ਤੇ ਧੋਖਾਧੜੀ ਤੇ ਸੋਸ਼ਣ ਕਰਨ ਵਾਲੇ ਰੈਸਟੋਰੈਂਟ ਮਾਲਕਾਂ ਨੂੰ ਜੇਲ੍ਹ

08 Jan, 2026 12:49 PM

ਕੈਲਗਰੀ ਦੀ ਅਦਾਲਤ ਨੇ ਇੱਕ ਰੈਸਟੋਰੈਂਟ ਦੇ ਤਿੰਨ ਮਾਲਕਾਂ ਨੂੰ ਆਪਣੇ ਕਾਮਿਆਂ ਨਾਲ ਧੋਖਾਧੜੀ ਅਤੇ ਸੋਸ਼ਣ ਦੇ ਦੋਸ਼ੀ ਐਲਾਦਿਆਂ ਜੁਰਮਾਨਾ ਅਤੇ ਕੈਦ ਦੀ ਸਜਾ ਸੁਣਾਈ ਹੈ। ਮਰੀਨਾ ਡੋਸਾ ਅਤੇ ਤੰਦੂਰੀ ਗਰਿੱਲ ਨਾਂਅ ਹੇਠ ਇਹ ਰੈਸਟੋਰੈਂਟ ਭਾਰਤੀ ਮੂਲ ਦੇ ਭਰਾਵਾਂ ਵਲੋਂ ਚਲਾਇਆ ਜਾ ਰਿਹਾ ਸੀ। ਉਥੇ ਕੰਮ ਕਰਦੇ ਰਹੇ ਕੁਝ ਭਾਰਤੀ ਵਿਦਿਆਰਥੀਆਂ ਨੇ ਕੇਸ ਦਰਜ ਕਰਾਇਆ ਸੀ ਕਿ ਮਾਲਕਾਂ ਨੇ ਉਨ੍ਹਾਂ ਨੂੰ ਪੱਕੇ ਕਰਾਉਣ ਲਈ ਐੱਲ ਐੱਮ ਆਈ ਏ ਦੇਣ ਬਦਲੇ ਹਜਾਰਾਂ ਡਾਲਰ ਲੈ ਲਏ ਅਤੇ ਉਨ੍ਹਾਂ ਤੋਂ ਕਰਾਏ ਕੰਮ ਬਦਲੇ ਬਹੁਤ ਘੱਟ ਉਜਰਤ ਦੇ ਕੇ ਉਨ੍ਹਾਂ ਦਾ ਸੋਸ਼ਣ ਕੀਤਾ। ਉਨ੍ਹਾਂ ਦੋਸ਼ ਲਾਇਆ ਸੀ ਕਿ ਨਾ ਤਾਂ ਉਨ੍ਹਾਂ ਨੂੰ ਪੱਕੇ ਕਰਾਇਆ ਗਿਆ ਤੇ ਨਾ ਹੀ ਪੈਸੇ ਮੋੜੇ ਗਏ ਬਲਕਿ ਜਬਰੀ ਵੱਧ ਘੰਟੇ ਕੰਮ ਕਰਾਉਣ ਲਈ ਬੇਇੱਜਤ ਕਰਨ ਦੇ ਨਾਲ ਕੁੱਟ ਮਾਰ ਕੀਤੀ ਜਾਂਦੀ ਰਹੀ। ਉਨ੍ਹਾਂ ਰੈਸਟੋਰੈਂਟ ਮਾਲਕਾਂ ਵਲੋਂ ਪ੍ਰਦਾਨ ਕੀਤੀ ਗਈ ਤੰਗ ਰਿਹਾਇਸ਼ ਦੇ ਸਬੂਤ ਪੇਸ਼ ਕੀਤੇ, ਜਿਸਨੂੰ ਅਦਾਲਤ ਨੇ ਬਹੁਤ ਮਾੜਾ ਮੰਨਿਆ। ਉਥੋਂ ਦੇ ਸਮਾਜ ਸੇਵੀ ਜੇ ਐੱਸ ਕਲੇਰ ਅਨੁਸਾਰ ਅਦਾਲਤ ਨੇ ਪਹਿਲੀ ਵਾਰ ਸਖਤੀ ਕਰਦਿਆਂ ਜੁਰਮਾਨੇ ਦੇ ਨਾਲ ਮਾਲਕਾਂ ਨੂੰ ਤਿੰਨ-ਤਿੰਨ ਮਹੀਨੇ ਕੈਦ ਦੀ ਸਜਾ ਵੀ ਸੁਣਾਈ ਹੈ।

Posted By: Daily Suraj Bureau

Latest News