Daily Suraj

ਪੰਜਾਬੀ

ਕਾਬੂ ਕੀਤੇ ਗਏ ਮੁਲਜ਼ਮਾਂ ਬਾਰੇ ਪੁਲਿਸ ਨੂੰ ਹੋਰ ਵੱਡੇ ਖੁਲਾਸਿਆਂ ਦੀ ਉਮੀਦ

29 Jan, 2026 04:27 PM

ਸਰੀ ਪੁਲੀਸ ਨੇ ਸਰੀ ਵਿਚ ਹੋਈ ਗੋਲੀਬਾਰੀ ਦੇ ਸਬੰਧ ਵਿਚ ਫੜੇ ਗਏ ਦੋ ਮੁਲਜ਼ਮਾਂ ਦੀਆਂ ਫੋਟੋਆਂ ਜਾਰੀ ਕਰਕੇ ਲੋਕਾਂ ਨੂੰ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਹੋਰ ਕਿਸੇ ਜੁਰਮ ਵਿੱਚ ਸ਼ਮੂਲੀਅਤ ਬਾਰੇ ਜਾਣਕਾਰੀ ਦੇਣ ਬਾਰੇ ਅਪੀਲ ਕੀਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਕਈ ਹੋਰ ਥਾਵਾਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਹੋਵੇਗਾ ਜਿਸ ਬਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਹੰਸਪ੍ਰੀਤ ਸਿੰਘ ਤੇ ਹਰਸ਼ਦੀਪ ਸਿੰਘ ਦੋਹਾਂ ਨੂੰ ਗੋਲੀਬਾਰੀ ਤੋਂ ਅਗਲੇ ਦਿਨ ਫੜਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਉਹ ਫਿਰੌਤੀਆਂ ਲਈ ਗੋਲੀਬਾਰੀ ਕਰਨ ਵਾਲੇ ਗਰੋਹ ਦਾ ਹਿੱਸਾ ਹਨ। ਪੁਲੀਸ ਦਾ ਕਹਿਣਾ ਹੈ ਕਿ ਫਿਰੌਤੀ ਅਪਰਾਧ ਨੂੰ ਨੱਥ ਪਾਉਣ ਲਈ ਸਰਕਾਰ ਵਲੋਂ ਐਲਾਨੇ ਢਾਈ ਲੱਖ ਦੇ ਫੰਡ ਵਿਚੋਂ ਮੁਖਬਰੀ ਕਰਨ ਵਾਲੇ ਪੁਲੀਸ ਸਹਿਯੋਗੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਇਸੇ ਤਰ੍ਹਾਂ ਪ੍ਰਿੰਸ ਜਾਰਜ ਕੇਂਦਰੀ ਪੁਲੀਸ ਨੇ 56 ਸਾਲਾ ਹਰਵਿੰਦਰ ਕੁਮਾਰ ਕੇਮਰਾ ਨੂੰ ਖਤਰਨਾਕ ਅਪਰਾਧੀ ਗਰਦਾਨਦੇ ਹੋਏ ਉਸ ਨੂੰ ਮੋਸਟ ਵਾਂਟਡ ਸੂਚੀ ਵਿੱਚ ਪਾ ਦਿੱਤਾ ਹੈ। ਉਸ ’ਤੇ ਕਈ ਖਤਰਨਾਕ ਅਪਰਾਧਾਂ ਦੇ ਦੋਸ਼ ਹਨ। ਪੁਲੀਸ ਦਾ ਕਹਿਣਾ ਹੈ ਕਿ ਜਿਸ ਨੂੰ ਵੀ ਉਸ ਬਾਰੇ ਪਤਾ ਲੱਗੇ ਤਾਂ ਉਹ ਤੁਰੰਤ ਪੁਲੀਸ ਨੂੰ ਇਤਲਾਹ ਦੇਵੇ, ਤਾਂ ਕਿ ਉਸ ਨੂੰ ਗ੍ਰਿਫਤਾਰ ਕੀਤਾ ਜਾ ਸਕੇ।

Latest News