Daily Suraj

ਪੰਜਾਬੀ

ਬੇਕਾਬੂ ਕਾਰ ਨੇ ਮਚਾਇਆ ਤਾਬਾਹੀ ਦਾ ਦ੍ਰਿਸ਼, ਖੰਭਾ ਵੀ ਢਹਿ ਗਿਆ

18 Jun, 2025 12:07 AM

ਬਠਿੰਡਾ : ਬਠਿੰਡਾ ਦੇ ਕਸਬਾ ਮੌੜ ਮੰਡੀ ਵਿੱਚ ਭਿਆਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਬੇਕਾਬੂ ਹੋਈ ਗੱਡੀ ਬਿਜਲੀ ਦੇ ਖੰਭੇ ਦੇ ਨਾਲ ਟਕਰਾ ਗਈ ਹੈ। ਖੰਭੇ ਦੇ ਨਾਲ ਟਕਰਾਉਣ ਦੇ ਕਾਰਨ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਗੱਡੀ ਅਤੇ ਖੰਭੇ ਤੇ ਲੱਗੇ ਮੀਟਰ ਬਾਕਸ ਟੁੱਟ ਗਿਆ ਹੈ।  ਗਨੀਮਤ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾਓ ਰਿਹਾ ਹੈ। ਗੱਡੀ ਚਲਾ ਰਹੀ ਮਹਿਲਾ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਈ ਹੈ।  ਹਾਦਸਾ ਕਰੀਬ 12 ਤੋਂ 1 ਵਜੇ ਵਾਪਰਿਆ ਹੈ।  ਖੰਭੇ ਨਾਲ ਟਕਰਾਉਣ ਤੋਂ ਬਾਅਦ ਦੁਕਾਨਾਂ ਦੇ ਨਾਲ ਵੀ ਗੱਡੀ ਟਕਰਾ ਗਈ। ਦੁਰਘਟਨਾ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਗੱਡੀ ਦੀ ਰਫਤਾਰ ਤੇਜ਼ ਰਹੀ ਹੈ। 

#BathindaAccident #SpeedingCar #ElectricPoleCrash #PunjabNews #RoadSafety #TrafficAlert #VehicleCrash #PublicSafety #ElectricityPole #AccidentNews

Latest News