Daily Suraj

ਪੰਜਾਬੀ

ਪਿੰਡ ਮਾਹਲ ਗਹਿਲਾਂ ਵਿਖੇ ਡੇਰਾ ਸੰਤ ਮੰਗਲ ਦਾਸ ਜੀ ਦੇ ਅਸਥਾਨ ਤੇ ਸਲਾਨਾ ਸ਼ਰਾਧ ਜੋੜ ਮੇਲਾ ਮਨਾਇਆ

10 Oct, 2026 10:47 PM

ਲਸਾੜਾ/ਉੜਾਪੜ,,ਬੱਗਾ ਸੇਲਕੀਆਣਾ,,ਡੇਰਾ ਸੰਤ ਮੰਗਲ ਦਾਸ ਜੀ ਉਰਫ ਬਾਬਾ ਗੱਜੂ ਦਾਸ ਜੀ ਦੇ ਧਾਰਮਿਕ ਅਸਥਾਨ ਤੇ ਸੰਤ ਮੰਗਲ ਦਾਸ ਜੀ,ਸੰਤ ਇੰਦਰ ਦਾਸ ਜੀ,ਸੰਤ ਗਿਆਨ ਦਾਸ ਜੀ,ਸੰਤ ਮਹਿੰਗਾ ਦਾਸ ਜੀ ਤੇ ਬਾਬਾ ਸ਼੍ਰੀ ਚੰਦਰ ਭਗਵਾਨ ਜੀ ਨੂੰ ਸਮਰਪਿਤ ਸਲਾਨਾ ਸ਼ਰਾਧ ਮੇਲਾ ਡੇਰੇ ਦੇ ਗੱਦੀ ਨਸ਼ੀਨ ਸਤਿਕਾਰਯੋਗ ਸੰਤ ਸ਼ਾਮ ਦਾਸ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਧਾਰਮਿਕ ਅਸਥਾਨ ਤੇ ਰੱਖੇ ਗਏ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਵੱਖ ਕੀਰਤਨੀ,ਰਾਗੀ,ਕਵੀਸ਼ਰੀ,ਕਥਾ ਵਾਚਕ ਤੇ ਕਲਾਕਾਰਾਂ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਇਸ ਸਮਾਗਮ ਦੌਰਾਨ ਸੰਤ ਸ਼ਾਮ ਦਾਸ ਜੀ ਨੇ ਕਥਾ ਵਿਚਾਰਾਂ ਕਰਦਿਆ ਆਖਿਆ ਕਿ ਆਪਣੇ ਮਾਪਿਆਂ ਦੀ ਸੇਵਾ ਸਭ ਵੱਡਾ ਕਾਰਜ ਹੈ ਅਗਰ ਤੁਹਾਡੇ ਮਾਪੇ ਘਰ ਬੈਠੇ ਹਨ ਤਾਂ ਉਨਾਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਹੈ ਤੇ ਸਾਨੂੰ ਕਿਤੇ ਵੀ ਤੀਰਥਾਂ ਤੇ ਜਾਣ ਦੀ ਲੋੜ ਨਹੀ ਜਿਨਾਂ ਤੀਰਥਾਂ ਤੇ ਰੱਬ ਦੇ ਦਰਸ਼ਨ ਕਰਨ ਜਾਂਦੇ ਹਾਂ ਉਹ ਅਸਲੀ ਰੱਬ ਤਾਂ ਤੁਹਾਡੇ ਮਾਪੇ ਹਨ ਅਗਰ,ਤੁਸੀ ਮਾਪਿਆਂ ਦੀ ਸੇਵਾ ਕਰੂੰਗੇ ਤਾਂ ਤੁਹਾਡੇ ਬੱਚੇ ਤੁਹਾਡੀ ਸੇਵਾ ਕਰਨਗੇ ਇਸ ਕਰਕੇ ਮਾਪਿਆਂ ਨੂੰ ਘਰ ਵਿੱਚ ਬਿਠਾਕੇ ਉਨਾ ਦਾ ਆਦਰ ਸਤਿਕਾਰ ਕਰੋ ਉਨਾਂ ਕਿਹਾ ਕਿ ਸ਼ਰਾਧ ਦਾ ਅਰਥ ਹੈ ਸ਼ਰਧਾ ਅਗਰ ਤੁਹਾਡੇ ਕੋਲ ਸ਼ਰਧਾ ਨਹੀਂ ਤਾਂ ਤੁਸੀ ਕੁਝ ਵੀ ਨਹੀ ਇਸ ਕਰਕੇ ਸ਼ਰਧਾ ਹਰੇਕ ਇਨਸਾਨ ਵਿੱਚ ਬਹੁਤ ਜਰੂਰੀ ਹੈ ਤੁਸੀ ਇਸ ਅਸਥਾਨ ਤੇ ਆਏ ਹੋ ਤੁਹਾਡੇ ਵਿਚ ਸ਼ਰਧਾ ਹੈ ਇਹ ਸ਼ਰਧਾ ਕਿੱਥੋਂ ਆਉਦੀ ਹੈ ਇਹ ਸ਼ਰਧਾ ਸੰਤ ਮਹਾਂਪੁਰਸ਼ਾਂ ਦੇ ਬਚਨ ਸੁਣਕੇ ਉਨਾਂ ਦਾ ਸਤਿਸੰਗ ਸੁਣਕੇ ਆਉਦੀ ਹੈ ਇਸ ਕਰਕੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ਤੇ ਚੱਲਿਆ ਕਰੋ ਅਤੇ ਸੰਤ ਮਹਾਂਪੁਰਸ਼ਾਂ ਦੇ ਵਿਚਾਰ ਸੁਣਿਆ ਕਰੋ ਤੇ ਸਮੇ ਵਿਚੋਂ ਸਮਾਂ ਕੱਢ ਕੇ ਗੁਰੂਘਰ ਜਰੂਰ ਜਾਇਆ ਕਰੋ ਤੇ ਜੋ ਵੀ ਤੁਹਾਨੂੰ ਨਾਮ ਸ਼ਬਦ ਮਿਲਿਆ ਹੈ ਉਸਨੂੰ ਜੱਪਿਆ ਕਰੋ ਕਿਉਕਿ ਇਹ ਦੁਨੀਆਵੀ ਚੀਜਾਂ ਇਥੇ ਹੀ ਰਹਿ ਜਾਣੀਆਂ ਹਨ ਇਨਸਾਨ ਦੇ ਨਾਲ ਅੰਤ ਵੇਲੇ ਇਕ ਨਾਮ ਤੇ ਇਕ ਚੰਗੇ ਕੰਮ ਜਾਣਗੇ ਬਾਕੀ ਸਭ ਕੁਝ ਇਥੇ ਹੀ ਰਹਿ ਜਾਣਾ ਹੈ ਤੁਸੀ ਇਸ ਸਮਾਗਮ ਤੇ ਆਉਣ ਲਈ ਸਭ ਸੰਗਤ ਦਾ ਧੰਨਵਾਦ ਕਰਕੇ ਦਾਨੀ ਸੰਗਤ ਦੇ ਸਨਮਾਨ ਕੀਤਾ ਗਿਆ ਇਸ ਸਮਾਗਮ ਦੌਰਾਨ ਡਾ ਸੁਖਵਿੰਦਰ ਕੁਮਾਰ ਸੁੱਖੀ ਵਿਧਾਇਕ ਬੰਗਾ,ਡਾਕਟਰ ਬਖਸੀਸ਼ ਸਿੰਘ ਕਰਨ ਹਸਪਤਾਲ ਬੰਗਾ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਇਸ ਮੌਕੇ ਵੱਖ ਵੱਖ ਡੇਰਿਆਂ ਤੋਂ ਮਹਾਂਪੁਰਸ਼ ਅਤੇ ਸੰਗਤਾ ਹਾਜ਼ਰ ਸਨ

Latest News