Daily Suraj

ਪੰਜਾਬੀ

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਦੀ ਮੀਟਿੰਗ

18 Feb, 2025 10:48 PM

ਰਾਮਪੁਰਾ ਫੂਲ : ‘ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦੀ ਜ਼ਿਲ੍ਹਾ ਬਾਡੀ ਦੀ ਅਹਿਮ ਮੀਟਿੰਗ ਰਾਮਪੁਰਾ ਫੂਲ ਵਿਖੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਵਿਖੇ 25 ਫਰਵਰੀ ਨੂੰ ਸਵੇਰੇ 11 ਵਜੇ ਕਰਵਾਏ ਜਾ ਰਹੇ ਮੀਡੀਆ ਸਬੰਧੀ ਦ੍ਰਿਸ਼ਟੀਕੋਣ, ਸਮੱਸਿਆਵਾਂ ਅਤੇ ਸੰਭਾਵਨਾਵਾਂ ਵਿਸ਼ੇ ’ਤੇ ਸੂਬਾ ਪੱਧਰੀ ਸੈਮੀਨਾਰ ਦੀਆਂ ਤਿਆਰੀਆਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਸ ਦੌਰਾਨ ਜ਼ਿਲ੍ਹਾ ਕਾਰਜਕਾਰੀ ਕਮੇਟੀ ਵੱਲੋਂ ਸੈਮੀਨਾਰ ਨੂੰ ਸਫਲ ਬਣਾਉਣ ਲਈ ਪੱਤਰਕਾਰ ਸਾਥੀਆਂ ਦੀਆਂ ਵੱਖ-ਵੱਖ ਕੰਮਾਂ ਬਾਰੇ ਡਿਊਟੀਆਂ ਲਗਾਈਆ ਗਈਆਂ। ਸੈਮੀਨਾਰ ਵਿਚ ਬਤੌਰ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ (ਆਈਏਐੱਸ), ਮੁੱਖ ਬਲਾਰੇ ਵਜੋਂ ਡਾ. ਸਿਮਰਨ ਕੌਰ ਸਿੱਧੂ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਅਤੇ ਹੈੱਡ ਆਫ ਡਿਪਾਰਟਮੈਂਟ ਜ਼ਰਨਲਿਜਮ ਐਂਡ ਮਾਸ ਕਮਿਊਨੀਕੇਸ਼ਨ ਦੁਆਬਾ ਕਾਲਜ ਜਲੰਧਰ, ਵਿਸ਼ੇਸ਼ ਮਹਿਮਾਨ ਵਜੋਂ ਬਲਵਿੰਦਰ ਜੰਮੂ ਕੌਮੀ ਜਨਰਲ ਸਕੱਤਰ ਇੰਡੀਅਨ ਜਰਨਲਿਸਟ ਯੂਨੀਅਨ ਅਤੇ ਮੈਂਬਰ ਪ੍ਰੈਸ ਕੌਂਸਲ ਆਫ ਇਡੀਆ, ਪ੍ਰਧਾਨਗੀ ਮੰਡਲ ’ਚ ਬਲਵੀਰ ਸਿੰਘ ਜੰਡੂ ਸੂਬਾ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਜੈ ਸਿੰਘ ਛਿੱਬਰ ਸੂਬਾ ਕਾਰਜਕਾਰੀ ਪ੍ਰਧਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਸੰਤੋਖ ਗਿੱਲ ਸੂਬਾ ਸਕੱਤਰ ਤੇ ਮਾਲਵਾ ਇੰਚਾਰਜ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਅਤੇ ਸੁਖਮੰਦਰ ਸਿੰਘ ਚੱਠਾ ਮੈਨੇਜਿੰਗ ਡਾਇਰੈਕਟਰ ਫਤਿਹ ਗਰੁੱਪ ਆਫ ਇੰਸਟੀਚਿਊਸ਼ਨਜ਼ ਰਾਮਪੁਰਾ ਫੂਲ ਸ਼ਾਮਲ ਹੋਣਗੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਜੌੜਾ, ਸੁਖਨੈਬ ਸਿੰਘ ਸਿੱਧੂ ਜਨਰਲ ਸਕੱਤਰ, ਗੁਰਦਰਸ਼ਨ ਸਿੰਘ ਲੁੱਧੜ ਖਜ਼ਾਨਚੀ, ਨਰਪਿੰਦਰ ਸਿੰਘ ਧਾਲੀਵਾਲ ਸਰਪ੍ਰਸਤ ਅਤੇ ਮਹਿਮਾਨਾਂ ਦਾ ਸਵਾਗਤ ਕਰਨਗੇ। 

ਮੀਟਿੰਗ ਵਿਚ ਕੁਲਦੀਪ ਮਤਵਾਲਾ ‘ਸਕੱਤਰ’, ਵੀਰਪਾਲ ਭਗਤਾ ਤੇ ਹੁਸ਼ਆਰ ਸਿੰਘ ਘਟੌੜਾ ‘ਮੀਤ ਪ੍ਰਧਾਨ’, ਗੁਰਦਰਸ਼ਨ ਸਿੰਘ ਲੁੱਧੜ ‘ਖਜ਼ਾਨਚੀ’ ਤੋਂ ਇਲਾਵਾ ਮਨਪ੍ਰੀਤ ਸਿੰਘ ਗਿੱਲ, ਰਾਜਿੰਦਰ ਸਿੰਘ ਮਰਾਹੜ, ਜਸ ਗਰੇਵਾਲ, ਅੰਮ੍ਰਿਤ ਪਾਲ ਸ਼ਰਮਾ, ਭੀਮ ਸੈਨ ਹਦਵਾਰੀਆ, ਹਰਬੰਸ ਸਿੰਘ ਭੋਲਾ, ਵਰਿੰਦਰ ਲੱਕੀ (ਸਾਰੇ ਕਾਰਜਕਾਰਨੀ ਮੈਂਬਰਜ਼) ਤੋਂ ਇਲਾਵਾ ਸੁਖਤੇਜ ਧਾਲੀਵਾਲ, ਧਰਮਪਾਲ ਸਿੰਘ, ਸ਼ਿਵ ਚੰਦਰ ਸੇਖਰ ਅਤੇ ਹਰਿੰਦਰ ਹਨੀ ਆਦਿ ਪੱਤਰਕਾਰ ਸ਼ਾਮਲ ਸਨ।

Posted By: Daily Suraj Bureau

Latest News