Daily Suraj

ਪੰਜਾਬੀ

ਮਾਦੁਰੋ ਦੀ ਗ੍ਰਿਫ਼ਤਾਰੀ ਨਾਲ ਜੁੜੇ ਦਾਅ ‘ਚ ਲਾਭ ਕਮਾਉਣ ‘ਤੇ ਗ੍ਰੀਨ ਬੇਰੇਟ ਕਾਬੂ

25 Apr, 2026 11:01 AM

ਅਮਰੀਕੀ ਵਿਸ਼ੇਸ਼ ਬਲਾਂ ਦੇ ਮਾਸਟਰ ਸਾਰਜੈਂਟ ਗੈਨਨ ਕੇਨ ਵੈਨ ਡਾਈਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਫੜਨ ਲਈ ਕੀਤੇ ਗਏ ਇੱਕ ਗੁਪਤ ਆਪ੍ਰੇਸ਼ਨ ਨਾਲ ਸੰਬੰਧਿਤ ਸੱਟੇ ਲਗਾ ਕੇ ਲਗਭਗ 409,000 ਡਾਲਰ (ਕਰੀਬ 4 ਕਰੋੜ ਰੁਪਏ) ਕਮਾਏ। ਡਾਈਕ ਅਮਰੀਕੀ ਫੌਜ ਦੀ ਵਿਸ਼ੇਸ਼ ਯੂਨਿਟ ਗ੍ਰੀਨ ਬੇਰੇਟਸ ਦਾ ਹਿੱਸਾ ਸੀ। ਇਹ ਯੂਨਿਟ ਵੈਨੇਜ਼ੁਏਲਾ ਵਿੱਚ ਚਲਾਏ ਗਏ ਉਸ ਆਪ੍ਰੇਸ਼ਨ ਵਿੱਚ ਸ਼ਾਮਲ ਸੀ, ਜਿਸ ਦੌਰਾਨ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਕਾਬੂ ਕੀਤਾ ਗਿਆ ਸੀ। ਜਾਂਚ ਏਜੰਸੀਆਂ ਮੁਤਾਬਕ ਡਾਈਕ ਨੂੰ ਇਸ ਗੁਪਤ ਮਿਸ਼ਨ ਬਾਰੇ ਪਹਿਲਾਂ ਹੀ ਜਾਣਕਾਰੀ ਸੀ, ਜਿਸਦਾ ਉਸਨੇ ਨਿੱਜੀ ਲਾਭ ਲਈ ਇਸਤੇਮਾਲ ਕੀਤਾ। ਰਿਪੋਰਟਾਂ ਅਨੁਸਾਰ, ਡਾਈਕ ਨੇ ਦਸੰਬਰ ਦੇ ਅਖੀਰ ਵਿੱਚ “ਪੋਲੀਮਾਰਕੇਟ” ਨਾਮਕ ਇੱਕ ਆਨਲਾਈਨ ਪਲੇਟਫਾਰਮ ‘ਤੇ ਖਾਤਾ ਬਣਾਇਆ। ਇਹ ਪਲੇਟਫਾਰਮ ਭਵਿੱਖ ਦੀਆਂ ਘਟਨਾਵਾਂ ‘ਤੇ ਦਾਅ ਲਗਾਉਣ ਲਈ ਵਰਤਿਆ ਜਾਂਦਾ ਹੈ। ਉਸ ਸਮੇਂ ਇਹ ਮੰਨਣਾ ਮੁਸ਼ਕਿਲ ਸੀ ਕਿ ਦਸੰਬਰ 2025 ਤੱਕ ਵੈਨੇਜ਼ੁਏਲਾ ‘ਤੇ ਕਿਸੇ ਸੈਨਿਕ ਕਾਰਵਾਈ ਰਾਹੀਂ ਹਮਲਾ ਹੋਵੇਗਾ ਜਾਂ ਰਾਸ਼ਟਰਪਤੀ ਮਾਦੁਰੋ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਡਾਈਕ ਨੇ ਕੁੱਲ 13 ਵਾਰ ਸਮਾਨ ਨਤੀਜਿਆਂ ‘ਤੇ ਲਗਭਗ 32,000 ਡਾਲਰ ਦਾ ਸੱਟਾ ਲਗਾਇਆ। ਇਨ੍ਹਾਂ ਵਿੱਚ ਮਾਦੁਰੋ ਦੇ ਸੱਤਾ ਤੋਂ ਹਟਣ ਜਾਂ ਅਮਰੀਕਾ ਵੱਲੋਂ ਵੈਨੇਜ਼ੁਏਲਾ ਵਿੱਚ ਸੈਨਿਕ ਕਾਰਵਾਈ ਸ਼ੁਰੂ ਕਰਨ ਵਰਗੀਆਂ ਸੰਭਾਵਨਾਵਾਂ ਸ਼ਾਮਲ ਸਨ। ਇਹ ਦਾਅ ਜੋਖਿਮ ਭਰੇ ਸਨ, ਪਰ ਗੁਪਤ ਜਾਣਕਾਰੀ ਹੋਣ ਕਰਕੇ ਡਾਈਕ ਨੂੰ ਇਸਦੇ ਸਫਲ ਹੋਣ ਦਾ ਭਰੋਸਾ ਸੀ। ਜਿਵੇਂ ਹੀ ਇਹ ਆਪ੍ਰੇਸ਼ਨ ਸਫਲ ਹੋਇਆ, ਡਾਈਕ ਦੇ ਸਾਰੇ ਦਾਅ ਸਹੀ ਸਾਬਤ ਹੋਏ ਅਤੇ ਉਸਨੇ ਵੱਡੀ ਰਕਮ ਕਮਾ ਲਈ। ਹਾਲਾਂਕਿ ਇਹ ਅਸਧਾਰਣ ਜਿੱਤ ਜਾਂਚ ਏਜੰਸੀਆਂ ਲਈ ਸ਼ੱਕ ਦਾ ਕਾਰਨ ਬਣੀ, ਜਿਸ ਤੋਂ ਬਾਅਦ ਉਸਦੀ ਗ੍ਰਿਫ਼ਤਾਰੀ ਹੋਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਵਿੱਚ ਗੁਪਤ ਜਾਣਕਾਰੀ ਦੇ ਗਲਤ ਇਸਤੇਮਾਲ ਸਮੇਤ ਕਈ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

Latest News