Daily Suraj

ਪੰਜਾਬੀ

Stocks ਸ਼ੇਅਰ ਬਾਜ਼ਾਰ ਸ਼ੁਰੂਆਤੀ ਕਾਰੋਬਾਰ ’ਚ ਡਿੱਗਿਆ

14 May, 2025 12:23 AM

ਮੁੰਬਈ : ਇਕੁਇਟੀ ਬੈਂਚਮਾਰਕ ਸੂਚਕ ਅੰਕ ਸੈਂਸੈਕਸ ਅਤੇ ਨਿਫਟੀ ਇਕ ਦਿਨ ਪਹਿਲਾਂ ਵੱਡੀ ਪੁਲਾਂਘ ਪੁੱਟਣ ਮਗਰੋਂ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਡਿੱਗ ਗਏ। ਬੰਬੇ ਸਟਾਕ ਐਕਸਚੇਂਜ (BSE) ਦਾ 30-ਸ਼ੇਅਰਾਂ ਵਾਲਾ ਬੈਂਚਮਾਰਕ ਗੇਜ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 497.5 ਅੰਕ ਡਿੱਗ ਕੇ 81,932.40 ’ਤੇ ਆ ਗਿਆ। ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫਟੀ 117.2 ਅੰਕ ਡਿੱਗ ਕੇ 24,807.50 ’ਤੇ ਪਹੁੰਚ ਗਿਆ। ਹਾਲਾਂਕਿ ਬਾਅਦ ਵਿੱਚ BSE ਬੈਂਚਮਾਰਕ ਸੂਚਕ ਅੰਕ 788.62 ਅੰਕ ਡਿੱਗ ਕੇ 81,641.28 ’ਤੇ ਆ ਗਿਆ, ਅਤੇ ਨਿਫਟੀ 209.90 ਅੰਕਾਂ ਦੀ ਕਟੌਤੀ ਨਾਲ 24,714.80 ’ਤੇ ਪਹੁੰਚ ਗਿਆ।

ਸੈਂਸੈਕਸ ਫਰਮਾਂ ਵਿੱਚੋਂ ਇਨਫੋਸਿਸ, ਈਟਰਨਲ, ਪਾਵਰ ਗਰਿੱਡ, ਕੋਟਕ ਮਹਿੰਦਰਾ ਬੈਂਕ, ICICI ਬੈਂਕ, HCL ਟੈਕ, ਟਾਟਾ ਕੰਸਲਟੈਂਸੀ ਸਰਵਿਸਿਜ਼ ਅਤੇ ਨੈਸਲੇ ਦੇ ਸ਼ੇਅਰਾਂ ਵਿਚ ਨਿਘਾਰ ਦੇਖਣ ਨੂੰ ਮਿਲਿਆ। ਸਨ ਫਾਰਮਾ, ਇੰਡਸਇੰਡ ਬੈਂਕ, ਬਜਾਜ ਫਾਇਨਾਂਸ ਅਤੇ ਟਾਟਾ ਸਟੀਲ ਦੇ ਸ਼ੇਅਰ ਮੁਨਾਫ਼ੇ ਵਿਚ ਰਹੇ। ਏਸ਼ਿਆਈ ਬਾਜ਼ਾਰਾਂ ਵਿੱਚ, ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ 225 ਇੰਡੈਕਸ ਅਤੇ ਸ਼ੰਘਾਈ ਦਾ ਐਸਐਸਈ ਕੰਪੋਜ਼ਿਟ ਇੰਡੈਕਸ ਸਕਾਰਾਤਮਕ ਰਹੇ ਸਨ ਜਦੋਂ ਕਿ ਹਾਂਗ ਕਾਂਗ ਦਾ ਹੈਂਗ ਸੇਂਗ ਹੇਠਾਂ ਵੱਲ ਨੂੰ ਗਿਆ।

#StockMarket #ShareMarket #MarketDip #StockPrices #BusinessNews #EconomicImpact #MarketTrends #StockFall #InvestorAlert #GlobalMarkets

Posted By: Daily Suraj Bureau

Latest News