Daily Suraj

ਪੰਜਾਬੀ

ਸਿਵਲ ਸਰਜਨ ਵੱਲੋਂ ਪੀਐੱਚਸੀ ਧਿਆਨਪੁਰ ਦੀ ਚੈਕਿੰਗ ਕੀਤੀ

14 May, 2025 11:08 PM

ਧਿਆਨਪੁਰ : ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਕੌਰ ਵੱਲੋਂ ਪੀਐੱਚਸੀ ਧਿਆਨਪੁਰ ਦੀ ਅਚਨਚੇਤ ਚੈਕਿੰਗ ਕੀਤੀ ਗਈ। ਪਿਛਲੇ ਦਿਨੀਂ ਭਾਰਤ-ਪਾਕਿਸਤਾਨ ਦਰਮਿਆਨ ਬਣੇ ਤਣਾਅ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਹਾਈ ਰਿਸਕ ਨੂੰ ਦੇਖਦਿਆਂ ਹੋਇਆਂ ਉਨ੍ਹਾਂ ਨੇ ਸਮੂਹ ਏਐੱਨਐੱਮ ਸਟਾਫ਼ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਨਾਲ ਮੀਟਿੰਗ ਕੀਤੀ। 

ਉਨ੍ਹਾਂ ਕਿਹਾ ਕਿ ਹਾਈ ਰਿਸਕ ਏਰੀਏ ’ਚ ਜਾ ਕੇ ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਸਮੇਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹੂਲਤ ਉਨ੍ਹਾਂ ਤੱਕ ਪਹੁੰਚਾਈ ਜਾਵੇ ਤਾਂ ਜੋ ਇਨ੍ਹਾਂ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਸਬੰਧੀ ਮੁਸ਼ਕਲ ਪੇਸ਼ ਨਾ ਆਵੇ, ਜਿੱਥੇ ਇਹ ਸਾਡੀ ਡਿਊਟੀ ਬਣਦੀ ਹੈ, ਉਥੇ ਨਾਲ ਹੀ ਸਾਡਾ ਫਰਜ਼ ਵੀ ਬਣਦਾ ਹੈ ਕਿ ਇਹਨਾਂ ਪਿੰਡਾਂ ਦੇ ਲੋਕਾਂ ਦੀ ਮਦਦ ਕੀਤੀ ਜਾਵੇ। 

ਇਸ ਮੌਕੇ ਡਾਕਟਰ ਤਸਿੰਦਰ ਕੌਰ ਵੱਲੋਂ ਪਿਛਲੇ ਇੱਕ ਸਾਲ ਵਿੱਚ ਹੋਈਆਂ ਐੱਮਡੀਆਰ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਡੀਐੱਫ ਡਾਕਟਰ ਜਿੰਦਰ ਕੌਰ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੁਨੀਤ ਕੌਰ, ਮੈਡੀਕਲ ਅਫ਼ਸਰ ਡਾਕਟਰ ਕਵਲਜੀਤ ਕੌਰ, ਮੈਡੀਕਲ ਅਫ਼ਸਰ ਆਮ ਆਦਮੀ ਡਾਕਟਰ ਪ੍ਰਤੀਕ ਸਿੰਘ, ਬੀਈਈ ਰਣਜੀਤ ਸਿੰਘ, ਐੱਲਐੱਚਵੀ ਤਲਵਿੰਦਰ ਕੌਰ, ਐੱਲਐੱਚਵੀ ਰੁਪਿੰਦਰ ਕੌਰ, ਐੱਲਐੱਚਵੀ ਰਾਣੋ, ਚੀਫ ਫਾਰਮਾਸਿਸਟ ਜਗਦੀਪ ਸਿੰਘ, ਬਲਜਿੰਦਰ ਸਿੰਘ, ਅਮਨਦੀਪ ਕੌਰ, ਸੀਐੱਚਓ ਮਨਜੀਤ ਸਿੰਘ ਐੱਮਪੀਐੱਚਡਬਲ ਸੰਤੋਖ ਸਿੰਘ, ਐੱਚਆਈ ਕਿਰਨ, ਬੀਐੱਸਏ ਨੀਤੂ, ਸਟਾਫ਼ ਨਰਸ ਰੁਪਿੰਦਰ ਕੌਰ, ਸਟਾਫ਼ ਨਰਸ ਕੁਲਦੀਪ ਕੌਰ, ਰਾਜਵਿੰਦਰ ਕੌਰ, ਰੋਬਲਪ੍ਰੀਤ ਕੌਰ ਤੇ ਸਟਾਫ਼ ਮੈਂਬਰ ਆਦਿ ਹਾਜ਼ਰ ਸਨ।

#CivilSurgeon #HealthCheckup #PHCDhianpur #PunjabHealth #PrimaryHealthCenter #HealthcareInspection #PublicHealthServices

Posted By: Daily Suraj Bureau

Latest News