ਪੇਂਟਿੰਗ ਮੁਕਾਬਲਿਆਂ ’ਚ ਫੱਤਾ ਮਾਲੋਕਾ ਸਕੂਲ ਦੀ ਚੜ੍ਹਾਈ
ਝੁਨੀਰ : ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਸਵੀਪ ਗਤੀਵਿਧੀ ਨਾਲ ਸਬੰਧਤ ਪਿੰਡ ਕੋਟ ਧਰਮੂ ਵਿਖੇ ਕਰਵਾਏ ਗਏ ਵਾਲ-ਪੇਟਿੰਗਜ਼ ਮੁਕਾਬਲੇ ’ਚ ਸਸਸਸ ਫੱਤਾ ਮਾਲੋਕਾ ਟੀਮ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਤੇ 10 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਦੇ ਚੈੱਕ ਨਾਲ ਤੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਮਾਨਸਾ ਦੁਆਰਾ ਸਥਾਨਿਕ ਨਹਿਰੂ ਕਾਲਜ ਮਾਨਸਾ ਵਿਖੇ ਕਰਵਾਏ ਗਏ। ਜ਼ਿਲ੍ਹਾ ਪੱਧਰੀ ਨੈਸ਼ਨਲ ਪੇਂਟਿੰਗ ਕੰਪੀਟੀਸ਼ਨ ਦੇ ਰੈੱਡ ਗਰੁੱਪ ਦੇ ਵੱਖ-ਵੱਖ ਸਬ-ਗਰੁਪਾਂ ਵਿੱਚ ਸਸਸਸ ਫੱਤਾ ਮਾਲੋਕਾ ਦੀ ਅਮਨਦੀਪ ਕੌਰ ਨੂੰ ਦੂਜਾ ਸਥਾਨ ਪ੍ਰਾਪਤ ਕਰਨ ਤੇ ਨਿਊ ਕਾਨਫ੍ਰੈਂਸ ਹਾਲ, ਡੀਸੀ ਦਫਤਰ ਵਿਖੇ ਕਾਲਾ ਰਾਮ ਕਾਂਸਲ ਐੱਸਡੀਐੱਮ ਮਾਨਸਾ, ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.)ਮਾਨਸਾ, ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.)ਮਾਨਸਾ, ਦੇਵ ਅਸਮਿਤਾ ਸਕੱਤਰ ਜ਼ਿਲ੍ਹਾ ਬਾਲ ਭਲਾਈ ਕੌਂਸਲ ਮਾਨਸਾ ਵੱਲੋਂ ਸਨਮਾਨਿਤ ਕੀਤਾ ਗਿਆ। ਸਕੂਲ ਇੰਚਾਰਜ ਸੁਰਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਆਰਟ ਐਂਡ ਕਰਾਫਟ ਅਧਿਆਪਕ ਤੇਜ ਰਾਮ ਨੂੰ ਮੁਬਾਰਕਾਂ ਦਿੱਤੀਆਂ।
Posted By: Daily Suraj Bureau