Daily Suraj

ਪੰਜਾਬੀ

ਬਾਰ, ਸ਼ਾਪਿੰਗ ਮਾਲ ਅਤੇ ਮਲਟੀ-ਪਲੈਕਸ਼ ਖੋਲਣ ਦੀ ਪ੍ਰਵਾਨਗੀ

12 Nov, 2020 05:30 AM

ਫਾਜ਼ਿਲਕਾ, 12 ਨਵੰਬਰ (ਪ.ਪ)ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਆਈ.ਏ.ਐਸ. ਨੇ ਇਕ ਹੁਕਮ ਜਾਰੀ ਕੀਤਾ ਹੈ ਜਿਸ ਅਨੁਸਾਰ ਹੁਣ ਜ਼ਿਲੇ ਦੀ ਹਦੂਦ ਅੰਦਰ ਕੋਵਿਡ ਕਾਰਨ ਲਗਾਏ ਪ੍ਰਤਿਬੰਧਾਂ ਵਿਚ ਕੁਝ ਛੋਟਾਂ ਦਾ ਐਲਾਣ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਹੁਣ ਜ਼ਿਲੇ ਦੀ ਹਦੂਦ ਅੰਦਰ ਹੋਟਲਾਂ ਅੰਦਰ ਬਣੀਆਂ ਬਾਰ, ਸਾਪਿੰਗ ਮਾਲ, ਅਤੇ ਮਲਟੀਪਲੈਕਸ ਜੋ ਕਿ ਕੋਨਟੇਨਮੈਂਟ ਜੋਨ ਦੇ ਬਾਹਰ ਹੋਣ ਖੁੱਲ ਸਕਦੇ ਹਨ। ਪਰ ਇੰਨਾਂ ਅਦਾਰਿਆਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਸ.ਓ.ਪੀ. ਦੀ ਪਾਲਣਾ ਲਾਜਮੀ ਕਰਨੀ ਹੋਵੇਗੀ। ਇਹ ਹੁਕਮ ਜ਼ਿਲੇ ਵਿਚ ਲਾਗੂ ਹੋ ਗਏ ਹਨ ਅਤੇ ਨਿਯਮਾਂ ਦਾ ਉਲੰਘਣ ਕਰਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਹੋ ਸਕੇਗੀ।

Posted By: Daily Suraj Bureau

Latest News