Daily Suraj

ਪੰਜਾਬੀ

ਨਾਗਰਿਕਾਂ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਤਰਨਤਾਰਨ ਡਾਕਘਰਾਂ ਵਿੱਚ ਡਾਕ ਬੁਕਿੰਗ ਦੇ ਸਮੇਂ ਵਿੱਚ ਵਾਧਾ

26 Dec, 2025 02:56 PM

ਅਮ੍ਰਿਤਸਰ, - ਆਰ.ਕੇ. ਸੋਨੀ
ਡਾਕ ਵਿਭਾਗ ਵੱਲੋਂ ਨਾਗਰਿਕਾਂ ਨੂੰ ਬਿਹਤਰ ਅਤੇ ਸੁਵਿਧਾਜਨਕ ਸੇਵਾਵਾਂ ਪ੍ਰਦਾਨ ਕਰਨ ਦੇ ਉਦੇਸ਼ ਨਾਲ ਅੰਮ੍ਰਿਤਸਰ ਅਤੇ ਤਰਨਤਾਰਨ ਡਾਕ ਮੰਡਲ ਅਧੀਨ ਆਉਂਦੇ ਡਾਕਘਰਾਂ ਵਿੱਚ ਡਾਕ ਬੁਕਿੰਗ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਵੀਨ ਪ੍ਰਸੂਨ, ਸੁਪਰਡੈਂਟ ਡਾਕਘਰ (ਹੈੱਡਕੁਆਰਟਰ), ਅੰਮ੍ਰਿਤਸਰ ਡਾਕ ਮੰਡਲ ਨੇ ਦੱਸਿਆ ਕਿ ਡਾਕ ਵਿਭਾਗ ਆਪਣੇ ਕੰਮਕਾਜੀ ਤਰੀਕਿਆਂ ਵਿੱਚ ਲਗਾਤਾਰ ਸੁਧਾਰ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਮਿਲ ਸਕੇ।
ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਸ਼ਹਿਰ ਦੇ ਸਾਰੇ ਡਾਕਘਰਾਂ ਵਿੱਚ ਹੁਣ ਡਾਕ ਬੁਕਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਕਰ ਦਿੱਤਾ ਗਿਆ ਹੈ, ਜੋ ਪਹਿਲਾਂ ਸਵੇਰੇ 9:00 ਵਜੇ ਤੋਂ ਸ਼ਾਮ 3:00 ਵਜੇ ਤੱਕ ਸੀ। ਇਸ ਦੇ ਨਾਲ ਹੀ ਅੰਮ੍ਰਿਤਸਰ ਮੁੱਖ ਡਾਕਘਰ ਵਿੱਚ ਡਾਕ ਬੁਕਿੰਗ ਦਾ ਸਮਾਂ ਵਧਾ ਕੇ ਸਵੇਰੇ 9:00 ਵਜੇ ਤੋਂ ਰਾਤ 8:00 ਵਜੇ ਤੱਕ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਅੱਗੇ ਦੱਸਿਆ ਕਿ ਸ਼ਹਿਰ ਤੋਂ ਬਾਹਰ ਸਥਿਤ ਡਾਕਘਰਾਂ ਵਿੱਚ ਡਾਕ ਬੁਕਿੰਗ ਦਾ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 3:30 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ।
ਡਾਕ ਵਿਭਾਗ ਵੱਲੋਂ ਕੀਤਾ ਗਿਆ ਇਹ ਬਦਲਾਅ ਆਮ ਲੋਕਾਂ, ਵਪਾਰੀਆਂ ਅਤੇ ਡਾਕ ਸੇਵਾਵਾਂ ਨਾਲ ਜੁੜੇ ਗਾਹਕਾਂ ਲਈ ਕਾਫੀ ਲਾਭਦਾਇਕ ਸਾਬਤ ਹੋਵੇਗਾ ਅਤੇ ਉਨ੍ਹਾਂ ਨੂੰ ਆਪਣਾ ਕੰਮ ਆਸਾਨੀ ਨਾਲ ਨਿਬਟਾਉਣ ਵਿੱਚ ਮਦਦ ਮਿਲੇਗੀ

Posted By: Daily Suraj Bureau

Latest News