Daily Suraj

ਪੰਜਾਬੀ

ਪੰਜਾਬ ਵਿੱਚ ਮੌਸਮ ਲਵੇਗਾ ਕਰਵਟ, ਠੰਢ ਵਿੱਚ ਆਵੇਗੀ ਕਮੀ

10 Feb, 2026 06:23 AM

ਅੱਜ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਾਫ਼ ਮੌਸਮ ਰਹੇਗਾ। ਹੌਲੀ-ਹੌਲੀ ਮੌਸਮ ਵਿ4ਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਸੋਮਵਾਰ ਦੁਪਹਿਰ ਨੂੰ ਕੁਝ ਇਲਾਕਿਆਂ ਵਿੱਚ ਬੱਦਲ ਛਾਏ ਪਰ ਪਹਾੜਾਂ ਤੋਂ ਚੱਲੀਆਂ ਠੰਢੀਆਂ ਹਵਾਵਾਂ ਕਾਰਨ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਗਿਰਾਵਟ ਆਈ। ਤਾਪਮਾਨ 0.9 ਡਿਗਰੀ ਸੈਲਸੀਅਸ ਡਿੱਗ ਗਿਆ। ਹਾਲਾਂਕਿ, ਇਹ ਆਮ ਨਾਲੋਂ 1.7 ਡਿਗਰੀ ਵੱਧ ਹੈ। ਅੱਜ ਹਵਾਵਾਂ ਚੱਲਦੀਆਂ ਰਹਿਣਗੀਆਂ। ਮੌਸਮ ਵਿਭਾਗ ਅਨੁਸਾਰ, ਇਸ ਸਮੇਂ ਦੌਰਾਨ ਮੌਸਮ ਸਾਫ਼ ਰਹੇਗਾ। ਮੀਂਹ, ਗਰਜ-ਤੂਫ਼ਾਨ ਜਾਂ ਧੁੰਦ ਦੀ ਕੋਈ ਚੇਤਾਵਨੀ ਨਹੀਂ ਹੈ। ਦੋ ਦਿਨਾਂ ਤੱਕ ਤਾਪਮਾਨ ਵਧੇਗਾ। ਤਾਪਮਾਨ ਵਧਣ ਦੇ ਨਾਲ, ਮਾਹਿਰਾਂ ਦਾ ਮੰਨਣਾ ਹੈ ਕਿ ਠੰਡ ਦਾ ਸਿਖਰ ਲੰਘ ਗਿਆ ਹੈ। ਮੌਸਮ ਵਿਭਾਗ ਨੇ 15 ਫਰਵਰੀ ਤੱਕ ਸਾਫ਼ ਮੌਸਮ ਦੀ ਭਵਿੱਖਬਾਣੀ ਕੀਤੀ ਹੈ।

Posted By: Daily Suraj Bureau

Latest News