Daily Suraj

ਪੰਜਾਬੀ

ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ: ਭਾਰਤ ਨੇ ਨਾਮੀਬੀਆ ਨੂੰ 13-0 ਨਾਲ ਹਰਾਇਆ

02 Dec, 2025 04:26 AM

ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨੂੰ ਨਾਮੀਬੀਆ ਨੂੰ 13-0 ਨਾਲ ਹਰਾਇਆ। ਭਾਰਤ ਵਲੋਂ ਹਿਨਾ ਬਾਨੋ ਤੇ ਕਨਿਕਾ ਸਿਵਾਚ ਨੇ ਹੈਟ੍ਰਿਕ ਲਗਾ ਕੇ ਟੀਮ ਦੀ ਜਿੱਤ ਪੱਕੀ ਕੀਤੀ।

ਹਿਨਾ ਨੇ ਤਿੰਨ, ਕਨਿਕਾ ਨੇ ਤਿੰਨ ਤੇ ਸਾਕਸ਼ੀ ਰਾਣਾ ਨੇ ਦੋ ਗੋਲ ਕੀਤੇ ਜਦੋਂ ਕਿ ਬਿਨੀਮਾ ਧਨ, ਸੋਨਮ, ਸਾਕਸ਼ੀ ਸ਼ੁਕਲਾ, ਇਸ਼ੀਕਾ ਅਤੇ ਮਨੀਸ਼ਾ ਨੇ ਇਕ ਇਕ ਗੋਲ ਕੀਤਾ। ਭਾਰਤੀ ਟੀਮ ਨੇ ਨਾਮੀਬੀਆ ਦੀ ਟੀਮ ’ਤੇ ਪੂਰਾ ਦਬਦਬਾ ਬਣਾ ਕੇ ਰੱਖਿਆ ਤੇ ਆਪਣੀ ਹਮਲਾਵਰ ਖੇਡ ਸਦਕਾ ਧੜਾਧੜ ਗੋਲ ਕੀਤੇ। ਭਾਰਤ ਵਲੋਂ ਸਾਕਸ਼ੀ ਨੇ ਸ਼ਾਨਦਾਰ ਰਿਵਰਸ ਫਲਿੱਕ ਨਾਲ ਪਹਿਲਾ ਗੋਲ ਕੀਤਾ। ਨਾਮੀਬੀਆ ਨੇ ਮੈਚ ਦੇ ਸ਼ੁਰੂ ਵਿਚ ਹਮਲਾਵਰ ਖੇਡ ਦਿਖਾਈ ਪਰ ਭਾਰਤੀ ਟੀਮ ਵਲੋਂ ਲਗਾਤਾਰ ਕਈ ਗੋਲ ਕਰਨ ਸਦਕਾ ਉਨ੍ਹਾਂ ਦੀ ਟੀਮ ਦਾ ਮਨੋਬਲ ਡਿੱਗ ਗਿਆ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM