Daily Suraj

ਪੰਜਾਬੀ

ਅੰਮ੍ਰਿਤਸਰ ਤਾਰਾਂ ਵਾਲੇ ਪੁੱਲ ਦੇ ਕੋਲ SSOC ਨੇ ਨਸ਼ਾ ਤਸਕਰਾਂ ਦਾ ਕੀਤਾ ਐਨਕਾਊਂਟਰ

03 Jun, 2025 09:45 PM

ਅੰਮ੍ਰਿਤਸਰ : ਅੰਮ੍ਰਿਤਸਰ ਤਾਰਾਂ ਵਾਲੇ ਪੁੱਲ ਦੇ ਕੋਲ ਐਸਐਸਓਸੀ ਨੇ ਨਸ਼ਾ ਤਸਕਰਾਂ ਦਾ ਐਨਕਾਊਂਟਰ ਕੀਤਾ ਹੈ। ਇੱਕ ਨਸ਼ਾ ਤਸਕਰ ਨੇ ਪੁਲਿਸ ਤੇ ਗੋਲੀ ਚਲਾਈ, ਜਵਾਬੀ ਕਾਰਵਾਈ ਦੇ ਵਿੱਚ ਨਸ਼ਾ ਤਸਕਰ ਜ਼ਖਮੀ ਹੋ ਗਿਆ।  ਜ਼ਖਮੀ ਨਸ਼ਾ ਤਸਕਰ ਨੂੰ ਪੁਲਿਸ ਵੱਲੋਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਅਤੇ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਇਸ ਸਬੰਧੀ ਐਸਐਸਓਸੀ ਇੰਸਪੈਕਟਰ ਅਮਨਦੀਪ ਸਿੰਘ ਨੂੰ ਸੂਚਨਾ ਮਿਲੀ ਸੀ ਕਿ ਦੋ ਨਸ਼ਾ ਤਸਕਰ ਹੈਰੋਇਨ ਲੈ ਕੇ ਆ ਰਹੇ ਹਨ।  ਜਦ ਪੈਦਲ ਆ ਰਹੇ ਨੌਜਵਾਨਾਂ ਨੂੰ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਪੁਲਿਸ ਤੇ ਚਲਾਈ ਗੋਲੀ, ਜਵਾਬੀ ਕਾਰਵਾਈ ਦੇ ਵਿੱਚ ਇੱਕ ਨਸ਼ਾ ਤਸਕਰ ਜ਼ਖਮੀ ਹੋ ਗਿਆ ਹੈ।  ਦੋਹਾਂ ਨਸ਼ਾ ਤਸਕਰਾਂ ਦੇ ਕੋਲੋਂ ਐਸਐਸਓਸੀ ਨੇ ਅੱਧਾ ਕਿਲੋ ਹੈਰੋਇਨ ਅਤੇ ਇੱਕ ਪਿਸਟਲ ਬਰਾਮਦ ਕੀਤਾ ਹੈ। ਦੋਵੇਂ ਨਸ਼ਾ ਤਸਕਰ ਫਿਰੋਜ਼ਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ । ਇੱਕ ਦਾ ਨਾਮ ਆਕਾਸ਼ਦੀਪ ਅਤੇ ਦੂਸਰੇ ਦਾ ਨਾਮ ਜਸਦੀਪ ਦੱਸਿਆ ਜਾ ਰਿਹਾ ਹੈ।

#AmritsarEncounter #SSOCAction #DrugMafia #PunjabPolice #AntiDrugOperation #WarOnDrugs #EncounterNews #AmritsarCrime #PunjabNews #NoToDrugs


Posted By: Daily Suraj Bureau

Latest News