ਭਾਰਤ ਨੇ ਲਗਾਈ ਜਿੱਤ ਦੀ ਹੈਟ੍ਰਿਕ ; ਓਮਾਨ ਨੂੰ 21 ਦੌੜਾਂ ਨਾਲ ਹਰਾਇਆ
Asia Cup : ਏਸ਼ੀਆ ਕੱਪ 2025 ਦਾ 12ਵਾਂ ਮੈਚ ਸ਼ੁੱਕਰਵਾਰ ਰਾਤ ਨੂੰ ਭਾਰਤ ਤੇ ਓਮਾਨ ਵਿਚਾਲੇ ਖੇਡਿਆ ਗਿਆ। ਭਾਰਤ ਨੇ ਅਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਏਸ਼ੀਆ ਕੱਪ 2025 ਦੇ ਗਰੁੱਪ ਸਟੇਜ ਦੇ ਆਖਰੀ ਮੈਚ ਵਿੱਚ ਓਮਾਨ ਨੂੰ 21 ਦੌੜਾਂ ਨਾਲ ਹਰਾ ਕੇ ਜਿੱਤਾਂ ਦੀ ਹੈਟ੍ਰਿਕ ਲਗਾਈ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ‘ਤੇ 188 ਦੌੜਾਂ ਬਣਾਈਆਂ ਸਨ।
ਜਿਸਦੇ ਜਵਾਬ ਵਿੱਚ ਓਮਾਨ ਸਿਰਫ਼ 167 ਦੌੜਾਂ ਹੀ ਬਣਾ ਸਕਿਆ। ਆਮਿਰ ਕਲੀਮ ਅਤੇ ਹਮਦ ਮਿਰਜ਼ਾ ਦੇ ਅਰਧ ਸੈਂਕੜਿਆਂ ਨੇ ਓਮਾਨ ਨੂੰ ਅੰਤ ਤੱਕ ਡਟੇ ਰਹਿਣ ਵਿੱਚ ਮਦਦ ਕੀਤੀ। ਭਾਰਤ ਵੱਲੋਂ ਸੰਜੂ ਸੈਮਸਨ ਨੇ ਸਭ ਤੋਂ ਵੱਧ 56 ਦੌੜਾਂ ਬਣਾਈਆਂ। ਅਭਿਸ਼ੇਕ ਸ਼ਰਮਾ ਨੇ 38, ਤਿਲਕ ਵਰਮਾ ਨੇ 29 ਅਤੇ ਅਕਸ਼ਰ ਪਟੇਲ ਨੇ 26 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਓਮਾਨ ਲਈ ਫੈਸਲ ਸ਼ਾਹ, ਜੀਤੇਨ ਰਾਮਨੰਦੀ ਅਤੇ ਆਮਿਰ ਕਲੀਮ ਨੇ ਦੋ-ਦੋ ਵਿਕਟਾਂ ਲਈਆਂ।
Posted By: Daily Suraj Bureau