Daily Suraj

ਪੰਜਾਬੀ

ਐਮਰਜੈਂਸੀ ਹਾਲਾਤਾਂ ਵਿੱਚ ਸਰਚ ਤੇ ਲੋਕੇਸ਼ਨ ਤਕਨੀਕ, ਸਟਰੈਚਰ ਦੀ ਸਹੀ ਵਰਤੋਂ ਅਤੇ ਜਖਮੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਦੇ ਪ੍ਰੈਕਟੀਕਲ/ਡੈਮੋ ਕਰਵਾ ਕੇ ਜਾਗਰੂਕ ਕੀਤਾ

02 Feb, 2026 12:36 PM

ਰੈਡ ਕਰਾਸ ਟੀਮ ਵੱਲੋਂ ਵਲੰਟੀਅਰਜ ਨੂੰ ਜਖ਼ਮੀ ਨੂੰ ਫਸਟ ਏਡ ਦੇਣ ਦਾ ਮਹੱਤਵ, ਫਸਟ ਏਡ ਦੇਣ ਵਾਲੇ ਦੀਆਂ ਜਿੰਮੇਵਾਰੀਆਂ, ਸੀ.ਪੀ.ਆਰ ਦੇਣ ਦੀ ਵਿਧੀ ਬਾਰੇ ਵਿਸਥਾਰ ਸਹਿਤ ਦੱਸਿਆ ਡੀ.ਏ.ਵੀ.ਕਾਲਜ ਅਬੋਹਰ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਹੋਰ ਵਲੰਟੀਅਰਾਂ ਵੱਲੋਂ ਸਿਵਿਲ ਡਿਫੈਂਸ ਟ੍ਰੇਨਿੰਗ ਵਿੱਚ ਸਮੂਲੀਅਤ। ਗ੍ਰਹਿ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਡੀ.ਜੀ.ਪੀ ਪੰਜਾਬ ਹੋਮ ਗਾਰਡਜ ਸੰਜੀਵ ਕਾਲੜਾ ਦੀ ਰਹਿਨੁਮਾਈ ਹੇਠ ਅਤੇ ਕੰਟਰੋਲਰ ਸਿਵਲ ਡਿਫੈਂਸ਼ ਫਾਜਿਲਕਾ ਮੈਡਮ ਅਮਰਪ੍ਰੀਤ ਕੌਰ ਸੰਧੂ ਆਈ.ਏ.ਐਸ ਅਤੇ ਜਿਲਾ ਕਮਾਂਡਰ ਕਮ-ਅਡੀਸ਼ਨਲ ਕੰਟਰੋਲਰ ਸਿਵਲ ਡਿਫੈਂਸ ਸ੍ਰੀ ਗੁਰਲਵਦੀਪ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਅੱਜ ਡੀ.ਏ.ਵੀ ਕਾਲਜ ਅਬੋਹਰ ਵਿੱਚ ਸੱਤ ਰੋਜ਼ਾ ਸਿਵਿਲ ਡਿਫੈਂਸ ਟ੍ਰੇਨਿੰਗ ਪ੍ਰੋਗਰਾਮ ਦੇ ਐਨ.ਡੀ.ਆਰ.ਐਫ 07 ਬਟਾਲੀਅਨ ਬਠਿੰਡਾ ਵੱਲੋਂ ਇੰਸਪੈਕਟਰ ਜੈਪਾਲ ਅਤੇ ਉਹਨਾਂ ਦੀ ਟੀਮ ਦੁਆਰਾ ਵਿਦਿਆਰਥੀਆਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸਰਚ ਤੇ ਲੋਕੇਸ਼ਨ ਤਕਨੀਕ, ਸਟਰੈਚਰ ਦੀ ਸਹੀ ਵਰਤੋਂ ਅਤੇ ਜਖਮੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਦੇ ਪ੍ਰੈਕਟੀਕਲ/ਡੈਮੋ ਕਰਵਾ ਕੇ ਜਾਗਰੂਕ ਕੀਤਾ ਗਿਆ। ਟ੍ਰੇਨੀਜ ਵੱਲੋਂ ਪੂਰੇ ਉਤਸ਼ਾਹ ਨਾਲ ਪ੍ਰੈਕਟੀਕਲ ਵਿੱਚ ਭਾਗ ਲਿਆ ਗਿਆ। ਟਰੇਨਿੰਗ ਦੇ ਛੇਵੇਂ ਦਿਨ ਰੈਡ ਕਰਾਸ ਫਾਜਿਲਕਾ ਦੀ ਟੀਮ ਵਿੱਚ ਲੈਕਚਰਾਰ ਸ਼੍ਰੀ ਰਾਜੀਵ ਮਲਿਕ ਅਤੇ ਲੈਕਚਰਾਰ ਸੁਰਜੀਤ ਕੌਰ ਵੱਲੋਂ ਵਲੰਟੀਅਰਜ ਨੂੰ ਜਖ਼ਮੀ ਨੂੰ ਫਸਟ ਏਡ ਦੇਣ ਦਾ ਮਹੱਤਵ, ਫਸਟ ਏਡ ਦੇਣ ਵਾਲੇ ਦੀਆਂ ਜਿੰਮੇਵਾਰੀਆਂ, ਸੀ.ਪੀ.ਆਰ ਦੇਣ ਦੀ ਵਿਧੀ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ। ਇਸ ਸਮੇਂ ਸਟੋਰ ਸੁਪਰਡੈਂਟ ਸਿਵਿਲ ਡਿਫੈਂਸ ਪਰਮਿੰਦਰ ਸਿੰਘ ਬਾਠ ਵੱਲੋਂ ਇਸ ਟ੍ਰੇਨਿੰਗ ਪ੍ਰੋਗਰਾਮ ਬਾਰੇ ਅਤੇ ਸਿਵਿਲ ਡਿਫੈਂਸ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਕੰਪਨੀ ਕਮਾਂਡਰ ਅਨੀਸ਼ ਗੁਪਤਾ, ਮਾਸਟਰ ਟ੍ਰੇਨਰ ਸੰਦੀਪ ਕੰਬੋਜ, ਅਤੇ ਮਨਜੀਤ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News