Daily Suraj

ਪੰਜਾਬੀ

“ਮਹਿੰਗਾਈ ਦੇ ਸਮੇਂ ਵਿੱਚ ਸਮਾਜਿਕ ਸਹਿਯੋਗ ਅਤੇ ਆਰਥਿਕ ਜਾਗਰੂਕਤਾ ਬਹੁਤ ਜ਼ਰੂਰੀ” - ਡਾ. ਕਰਨ ਸੋਨੀ

19 May, 2026 06:39 PM

(ਮਨਦੀਪ) ਡਾ. ਕਰਨ ਸੋਨੀ ਬੁਲਾਰਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕਿਹਾ ਕਿ ਅੱਜ ਦੇਸ਼ ਦਾ ਆਮ ਇਨਸਾਨ ਮਹਿੰਗਾਈ ਦੇ ਭਾਰੀ ਬੋਝ ਹੇਠ ਜੀ ਰਿਹਾ ਹੈ। ਰੋਜ਼ਾਨਾ ਦੀਆਂ ਜ਼ਰੂਰਤਾਂ ਵਾਲੀਆਂ ਵਸਤੂਆਂ, ਪੈਟਰੋਲ, ਗੈਸ, ਸਿੱਖਿਆ ਅਤੇ ਇਲਾਜ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ, ਜਿਸ ਨਾਲ ਮਿਡਲ ਕਲਾਸ ਅਤੇ ਆਮ ਪਰਿਵਾਰ ਗੰਭੀਰ ਆਰਥਿਕ ਚਿੰਤਾ ਵਿੱਚ ਹਨ। ਡਾ ਸੋਨੀ ਨੇ ਕਿਹਾ ਕਿ ਜਦੋਂ ਸਰਕਾਰ ਖੁਦ ਲੋਕਾਂ ਨੂੰ ਸੋਨਾ ਘੱਟ ਖਰੀਦਣ, ਤੇਲ ਦੀ ਖਪਤ ਘੱਟ ਕਰਨ ਅਤੇ ਖਰਚੇ ਘਟਾਉਣ ਦੀ ਸਲਾਹ ਦੇਵੇ, ਤਾਂ ਇਹ ਆਰਥਿਕ ਦਬਾਅ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਅਜਿਹੇ ਸਮੇਂ ਵਿੱਚ ਲੋਕਾਂ ਨੂੰ ਹੋਰ ਜਾਗਰੂਕ ਅਤੇ ਸਹਿਯੋਗੀ ਬਣਨ ਦੀ ਲੋੜ ਹੈ। ਡਾ. ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਲੋੜ ਹਰ ਚੀਜ਼ ਆਨਲਾਈਨ ਖਰੀਦਣ ਦੀ ਬਜਾਏ ਆਪਣੇ ਇਲਾਕੇ ਦੇ ਛੋਟੇ ਦੁਕਾਨਦਾਰਾਂ ਅਤੇ ਸਥਾਨਕ ਵਪਾਰੀਆਂ ਦਾ ਸਹਿਯੋਗ ਕੀਤਾ ਜਾਵੇ, ਤਾਂ ਜੋ ਸਥਾਨਕ ਅਰਥਵਿਵਸਥਾ ਮਜ਼ਬੂਤ ਹੋ ਸਕੇ। ਸਮਾਜ ਦੀ ਤਾਕਤ ਸਿਰਫ਼ ਸਰਕਾਰਾਂ ਨਾਲ ਨਹੀਂ, ਸਗੋਂ ਲੋਕਾਂ ਦੇ ਆਪਸੀ ਸਹਿਯੋਗ, ਇਨਸਾਨੀਅਤ ਅਤੇ ਅਨੁਸ਼ਾਸਨ ਨਾਲ ਬਣਦੀ ਹੈ।

Posted By: Daily Suraj Bureau

Latest News