Daily Suraj

ਪੰਜਾਬੀ

ਹਲਕਾ ਇੰਚਾਰਜ ਭੁੱਟਾ ਤੇ ਸਰਕਲ ਖੇੜਾ ਦੇ ਪ੍ਰਧਾਨ ਸੁਖਵਿੰਦਰ ਬਰਾਸ ਦਾ ਭਗੜਾਣਾ ਤੇ ਝਾਂਮਪੁਰ ‘ਚ ਕੀਤਾ ਸਨਮਾਨ

02 Mar, 2026 02:45 PM

( ਮੁਖ਼ਤਿਆਰ ਸਿੰਘ) ਪੰਜਾਬ ਦੀ ਆਪ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਦੀ ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੋ ਗਈ ਹੈ ਜਿਸ ਕਾਰਣ ਅੱਜ ਹਰ ਵਰਗ ਸਰਕਾਰ ਦੀ ਕਾਰਗੁਜ਼ਾਰੀ ਤੋਂ ਖਫ਼ਾ ਹੈ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਪਿੰਡ ਝਾਮਪੁਰ ਅਤੇ ਭਗੜਾਣਾ ਵਿਖੇ ਇਕਤਰਤਾਵਾਂ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਯਾਦ ਕਰ ਰਹੇ ਹਨ। ਉਨ੍ਹਾਂ ਪੰਜਾਬ ਦੇ ਸਰਵਪੱਖੀ ਵਿਕਾਸ ਅਤੇ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦੀ ਅਪੀਲ ਕੀਤੀ ਤਾਂ ਜੋਂ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੂੰ ਲਿਆਦਾ ਜਾ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਆਉਂਣ ਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਦੋਵੇ ਪਿੰਡਾਂ ਦੇ ਲੋਕਾਂ ਵੱਲੋਂ ਸ੍ਰੀ ਭੁੱਟਾ ਅਤੇ ਖੇੜਾ ਸਰਕਲ ਦੇ ਨਵੇਂ ਪ੍ਰਧਾਨ ਸੁਖਵਿੰਦਰ ਸਿੰਘ ਬਰਾਸ ਦਾ ਸਨਮਾਨ ਕਰਦੇ ਹੋਏ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਤਾ। ਇਸ ਮੌਕੇ ਜਸਵੰਤ ਸਿੰਘ ਸਾਬਕਾ ਮੈਨੇਜਰ, ਸੀਨੀਅਰ ਆਗੂ ਰਾਮ ਸਿੰਘ ਭਗੜਾਣਾ, ਸਤਵਿੰਦਰ ਸਿੰਘ ਬਡਾਲੀ ਮਾਈ ਕੀ, ਭੁਪਿੰਦਰ ਸਿੰਘ ਬਡਾਲੀ ਆਲਾ ਸਿੰਘ, ਸਤਪਾਲ ਸਿੰਘ ਸਲੇਮਪੁਰ, ਦਿਲਬਾਗ ਸਿੰਘ ਸੋਹੀ, ਗੁਰਮੀਤ ਸਿੰਘ ਨੰਬਰਦਾਰ, ਸਮਿਤੀ ਮੈਬਰ ਬਲਜਿੰਦਰ ਸਿੰਘ ਬਰਾਸ, ਅਵਤਾਰ ਸਿੰਘ ਬਰਾਸ, ਸੋਨੀ ਭਗੜਾਣਾ, ਇਕਬਾਲ ਸਿੰਘ, ਭਾਗ ਸਿੰਘ ਦਾਦੂ ਮਾਜਰਾ, ਹਰਿੰਦਰ ਸਿੰਘ ਮਹਿਤਾਬਗੜ, ਸੰਦੀਪ ਸਿੰਘ ਮਹਿਤਾਬਗੜ੍ਹ, ਦਿਲਬਰ ਸਿੰਘ ਤਿੰਬਰਪੁਰ, ਗੁਰਮੀਤ ਸਿੰਘ ਕਵੀਸ਼ਰ ਝਾਮਪੁਰ, ਦਰਸ਼ਨ ਸਿੰਘ ਭਗੜਾਣਾ, ਬਲਕਾਰ ਸਿੰਘ ਨਰੈਣਾ, ਗੁਰਮੀਤ ਸਿੰਘ ਭੂਆ ਖੇੜੀ, ਈਸ਼ਰ ਸਿੰਘ, ਰਾਣਾ, ਪ੍ਰੀਤਮ ਸਿੰਘ ਦਾਦੂ ਮਾਜਰਾ, ਝਾਮਪੁਰ ਤੋਂ ਬਲਵਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਗੋਰਾ, ਦਰਸ਼ਨ ਸਿੰਘ ਡੇਰਾ, ਹਰਨੇਕ ਸਿੰਘ, ਸੁਖਵਿੰਦਰ ਸਿੰਘ ਦੋਧੀ, ਗੁਰਵਿੰਦਰ ਸਿੰਘ, ਲਾਭ ਸਿੰਘ, ਹਰਭਜਨ ਸਿੰਘ, ਸੁਖਰਾਜ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਅਮਰੀਕ ਸਿੰਘ, ਗੁਰਸਿਮਰਨ ਸਿੰਘ, ਤੇਜਿੰਦਰ ਸਿੰਘ ਫੌਜੀ, ਗੁਰਮੇਲ ਸਿੰਘ, ਜਸਵੰਤ ਸਿੰਘ ਕਵੀਸ਼ਰ, ਪਾਲ ਸਿੰਘ, ਅਮਨ ਸਿੰਘ, ਮਨਜੀਤ ਸਿੰਘ ਅਤੇ ਗਿਆਨ ਸਿੰਘ ਆਦਿ ਹਾਜ਼ਰ ਸਨ।

Posted By: Daily Suraj Bureau

Latest News