ਡਾ. ਵੀ. ਕੁਰੀਅਨ ਜਨਮ ਦਿਹਾੜਾ: ਡੇਅਰੀ ਵਿਭਾਗ ਨੇ ਲਗਾਇਆ ਦੁੱਧ ਖਪਤਕਾਰ ਜਾਗਰੂਕਤਾ ਕੈਂਪ
ਸਫੇਦ ਕ੍ਰਾਂਤੀ ਦੇ ਪਿਤਾਮਾ ਡਾ. ਵੀ. ਕੁਰੀਅਨ ਦੇ ਜਨਮ ਦਿਹਾੜੇ ਨੂੰ ਯਾਦ ਕਰਦੇ ਹੋਏ ਰਾਸ਼ਟਰੀ ਦੁੱਧ ਦਿਵਸ ਦੇ ਮੌਕੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਦਫਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਾਜ਼ਿਲਕਾ ਸ਼੍ਰੀ ਰਣਦੀਪ ਕੁਮਾਰ ਹਾਂਡਾ ਨੇ ਦੱਸਿਆ ਕਿ ਡਾ. ਵੀ. ਕੁਰੀਅਨ ਜੀ ਇਕ ਮਹਾਨ ਸਖਸ਼ੀਅਤ ਸਨ ਜਿੰਨ੍ਹਾਂ ਨੇ ਦੇਸ਼ ਵਿਚ ਦੁੱਧ ਦੀ ਪੈਦਾਵਾਰ ਵਧਾਉਣ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਅਤੇ ਦੇਸ਼ ਨੂੰ ਦੁੱਧ ਦੇ ਉਤਪਾਦਨ ਲਈ ਆਤਮ ਨਿਰਭਰ ਬਣਾਇਆ । ਉਹਨਾਂ ਨੂੰ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਦੇ ਨਿਰਮਾਤਾ ਵਜੋਂ ਵੀ ਜਾਣਿਆ ਜਾਂਦਾ ਹੈ ।
ਵਾਰਡ ਨੰ. 11, ਜੱਟੀਆਂ ਮਹੱਲਾ, ਫਾਜ਼ਿਲਕਾ ਵਿਚ ਲਗਾਏ ਗਏ ਦੁੱਧ ਖਪਤਕਾਰ ਕੈਂਪ ਵਿਚ ਸ਼੍ਰੀ ਰਮਨਦੀਪ ਕੁਮਾਰ, ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਵੱਖ-ਵੱਖ ਦੁੱਧ ਖਪਤਕਾਰਾਂ ਵੱਲੋਂ ਲਿਆਂਦੇ ਘਰਾਂ ਵਿਚ ਵਰਤੇ ਜਾਣ ਵਾਲੇ ਦੁੱਧ ਦੇ ਕਈ ਨਮੂਨੇ ਟੈਸਟ ਕੀਤੇ ਗਏ ਅਤੇ ਮੌਕੇ ਤੇ ਨਤੀਜੇ ਉਹਨਾਂ ਖਪਤਕਾਰਾਂ ਨੂੰ ਦੱਸੇ ਗਏ । ਇਸ ਕੈਂਪ ਵਿਚ ਖਪਤਕਾਰਾਂ ਨੂੰ ਸਾਫ ਦੁੱਧ ਦੀ ਪਰਖ ਕਰਨ ਦੇ ਤਰੀਕੇ ਅਤੇ ਸਮੇਂ ਸਮੇਂ ਦੁੱਧ ਦੀ ਪਰਖ ਕਰਵਾਉਂਦੇ ਰਹਿਣ ਸਬੰਧੀ ਪ੍ਰੇਰਿਤ ਕੀਤਾ ਗਿਆ । ਕੈਂਪ ਦੌਰਾਨ ਕੁੱਲ 24 ਸੈਂਪਲ ਟੈਸਟ ਕੀਤੇ ਗਏ ਜਿਸ ਵਿਚ 7 ਸੈਂਪਲਾਂ ਵਿਚ ਵਾਧੂ ਪਾਣੀ ਦੀ ਮਾਤਰਾ ਪਾਈ ਗਈ ਅਤੇ ਕੋਈ ਹਾਨੀਕਾਰਕ ਤੱਤ ਨਹੀਂ ਪਾਇਆ ਗਿਆ।
ਇਸ ਮੌਕੇ ਮੁਹਲੇ ਦੇ ਪ੍ਰਧਾਨ ਬਬਲੀ ਰੇਵਾੜੀਆ ਵੱਲੋ ਵੀ ਕੈਂਪ ਵਿਚ ਵਿਸ਼ੇਸ਼ ਸਮੂਲੀਅਤ ਦਿੱਤੀ ਗਈ ।
Posted By: Daily Suraj Bureau