Daily Suraj

ਪੰਜਾਬੀ

ਝਾਰਖੰਡ ਦੇ ਚਤਰਾ ਵਿੱਚ ਏਅਰ ਐਂਬੂਲੈਂਸ ਕ੍ਰੈਸ਼, 7 ਲੋਕਾਂ ਦੀ ਮੌਤ

24 Feb, 2026 08:07 AM

ਝਾਰਖੰਡ ਤੋਂ ਦਿੱਲੀ ਜਾ ਰਿਹਾ ਇੱਕ ਚਾਰਟਰਡ ਜਹਾਜ਼ ਚਤਰਾ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਕਰੇਸ਼ ਹੋਇਆ ਜਹਾਜ਼ ਰੈੱਡਬਰਡ ਬੀਚਕ੍ਰਾਫਟ ਕਿੰਗ ਏਅਰ ਬੀ90ਐਲ ਇੱਕ ਏਅਰ ਐਂਬੂਲੈਂਸ ਸੀ। ਇਸ ਉਡਾਣ ਨੇ ਸੋਮਵਾਰ ਸ਼ਾਮ 7:11 ਵਜੇ ਰਾਂਚੀ ਤੋਂ ਉਡਾਣ ਭਰੀ ਅਤੇ ਉਸ ਤੋਂ ਬਾਅਦ 7:34 ਵਜੇ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ। ਥੋੜ੍ਹੀ ਦੇਰ ਬਾਅਦ, ਜਹਾਜ਼ ਝਾਰਖੰਡ ਦੇ ਚਤਰਾ ਜ਼ਿਲ੍ਹੇ ਦੇ ਸਮਰੀਆ ਦੇ ਜੰਗਲਾਂ ਵਿੱਚ ਹਾਦਸਾਗ੍ਰਸਤ ਹੋ ਗਿਆ। ਕੈਪਟਨ ਵਿਵੇਕ ਵਿਕਾਸ ਭਗਤ (ਪਾਇਲਟ), ਕੈਪਟਨ ਸਬਰਾਜਦੀਪ ਸਿੰਘ (ਸਹਿ-ਪਾਇਲਟ), ਸੰਜੇ ਕੁਮਾਰ (ਮਰੀਜ਼), ਅਰਚਨਾ ਦੇਵੀ (ਪਰਿਵਾਰਕ ਮੈਂਬਰ), ਧੂਰੂ ਕੁਮਾਰ (ਪਰਿਵਾਰਕ ਮੈਂਬਰ), ਵਿਕਾਸ ਕੁਮਾਰ ਗੁਪਤਾ (ਡਾਕਟਰ), ਅਤੇ ਸਚਿਨ ਕੁਮਾਰ ਮਿਸ਼ਰਾ (ਪੈਰਾ ਮੈਡੀਕਲ ਸਟਾਫ) ਸਵਾਰ ਸਨ। ਹਾਦਸੇ ਤੋਂ ਬਾਅਦ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਜਾਂਚ ਦੇ ਹੁਕਮ ਦਿੱਤੇ ਹਨ। ਜਾਂਚ ਟੀਮ ਅੱਜ ਸਵੇਰੇ 8 ਵਜੇ ਘਟਨਾ ਸਥਾਨ ‘ਤੇ ਪਹੁੰਚੇਗੀ। ਫਿਰ ਉਹ ਹਾਦਸੇ ਵਾਲੀ ਥਾਂ ‘ਤੇ ਜਾਣਗੇ ਅਤੇ ਜਹਾਜ਼ ਤੋਂ ਬਲੈਕ ਬਾਕਸ ਪ੍ਰਾਪਤ ਕਰਨਗੇ।

Latest News