Daily Suraj

ਪੰਜਾਬੀ

ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪ੍ਰਸ਼ਾਸਨ ਅਲਰਟ

09 Feb, 2026 09:27 AM

ਪੁਲੀਸ ਵੱਲੋਂ ਸਕੂਲਾਂ ਦੀ ਤਲਾਸ਼ੀ ਮੁਹਿੰਮ ਜਾਰੀ ਕੌਮੀ ਰਾਜਧਾਨੀ ਦਿੱਲੀ ਵਿੱਚ ਘੱਟੋ-ਘੱਟ 10 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵਾਲੇ ਈਮੇਲ ਮਿਲੇ ਹਨ ਜਿਸ ਕਾਰਨ ਵੱਡੇ ਪੱਧਰ 'ਤੇ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ। ਦਿੱਲੀ ਫਾਇਰ ਸਰਵਿਸ (DFS) ਨੇ ਇਹ ਜਾਣਕਾਰੀ ਦਿੱਤੀ ਹੈ। ਡੀ.ਐੱਫ.ਐੱਸ. ਅਨੁਸਾਰ, ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਿਤ ਕਈ ਵਿਦਿਅਕ ਸੰਸਥਾਵਾਂ ਤੋਂ ਸਵੇਰ ਵੇਲੇ ਐਮਰਜੈਂਸੀ ਕਾਲਾਂ ਪ੍ਰਾਪਤ ਹੋਈਆਂ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਬੰਬ ਨਿਰੋਧਕ ਦਸਤੇ ਤੁਰੰਤ ਉਨ੍ਹਾਂ ਸਥਾਨਾਂ 'ਤੇ ਭੇਜੇ ਗਏ। ਡੀ.ਐਫ.ਐਸ. ਦੇ ਇੱਕ ਅਧਿਕਾਰੀ ਨੇ ਕਿਹਾ, "ਅੱਜ ਕੁੱਲ 10 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ। ਫਾਇਰ ਸਰਵਿਸ ਦੀਆਂ ਟੀਮਾਂ ਤੁਰੰਤ ਕੰਪਲੈਕਸ ਵਿੱਚ ਪਹੁੰਚ ਗਈਆਂ। ਤਲਾਸ਼ੀ ਲਈ ਜਾ ਰਹੀ ਹੈ।" ਸੁਰੱਖਿਆ ਵਜੋਂ ਇਨ੍ਹਾਂ ਸਾਰੇ ਸਕੂਲਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਬੰਬ ਦਾ ਪਤਾ ਲਗਾਉਣ ਵਾਲੀਆਂ ਟੀਮਾਂ ਦੇ ਨਾਲ ਡੌਗ ਸਕੁਐਡ (ਸ਼ਵਾਨ ਦਲ) ਵੱਲੋਂ ਵੀ ਤਲਾਸ਼ੀ ਲਈ ਜਾ ਰਹੀ ਹੈ।

Posted By: Daily Suraj Bureau

Latest News