Daily Suraj

ਪੰਜਾਬੀ

ਯੂਨੀਵਰਸਿਟੀ ਪਰਿਵਾਰ ਨੂੰ ਇਕਜੁੱਟ ਕਰਨ ਵਾਲਾ ਤਿਉਹਾਰ ਹੈ ਹੋਲੀ

06 Mar, 2026 01:49 PM

ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੀ ਰਿਹਾਇਸ਼ ’ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੇ ਹੋਲੀ ਖੇਡੀ। ਇਸ ਮੌਕੇ ਅਧਿਆਪਕਾਂ ਨੇ ਵਾਈਸ ਚਾਂਸਲਰ ਅਤੇ ਉਨ੍ਹਾਂ ਦੀ ਪਤਨੀ ਨੂੰ ਹੋਲੀ ਦੀਆਂ ਵਧਾਈਆਂ ਦਿੱਤੀਆਂ। ਵਾਈਸ ਚਾਂਸਲਰ ਪ੍ਰੋ. ਸੋਮ ਨਾਥ ਸਚਦੇਵਾ ਨੇ ਕਿਹਾ ਕਿ ਹੋਲੀ ਦਾ ਤਿਉਹਾਰ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਅਜਿਹੇ ਤਿਉਹਾਰ ਯੂਨੀਵਰਸਿਟੀ ਪਰਿਵਾਰ ਨੂੰ ਇਕਜੁੱਟ ਕਰਦੇ ਹਨ ਅਤੇ ਆਪਸੀ ਸਹਿਯੋਗ, ਤਾਲਮੇਲ ਤੇ ਸਾਂਂਝ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਪ੍ਰੋ. ਅਮਿਤ ਲੁਦਰੀ, ਪ੍ਰੋ. ਅਨਿਲ ਗੁਪਤਾ, ਪ੍ਰੋ. ਭਗਵਾਨ ਸਿੰਘ ਚੌਧਰੀ, ਪ੍ਰੋ. ਪਰਮੀਸ਼ ਕੁਮਾਰ, ਮਹਾਂਬੀਰ ਰੰਗਾ, ਕੁਟਾ ਪ੍ਰਿੰਸੀਪਲ ਡਾ. ਜਤਿੰਦਰ ਖਟਕੜ, ਲੋਕ ਸਪੰਰਕ ਵਿਭਾਗ ਦੇ ਡਾਇਰੈਕਟਰ ਪ੍ਰੋ. ਮਹਾਂ ਸਿੰਘ ਪੂਨੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਆਪਕ ਮੌਜੂਦ ਸਨ। ਪ੍ਰਜਾਪਿਤਾ ਬ੍ਰਾਹਮਾਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਕੁਰੂਕਸ਼ੇਤਰ ਸੇਵਾ ਕੇਂਦਰ ਵਿੱਚ ਹੋਲੀ ਮਿਲਣ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਕੇਂਦਰ ਇੰਚਾਰਜ ਬ੍ਰਹਮਾਕੁਮਾਰੀ ਸਰੋਜ ਨੇ ਹੋਲੀ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਹੋਲੀ ਸਿਰਫ ਰੰਗਾਂ ਦਾ ਹੀ ਤਿਉਹਾਰ ਨਹੀਂ ਸਗੋਂ ਸਵੈ ਸ਼ੁੱਧਤਾ ਅਤੇ ਅੰਦਰੂਨੀ ਪਰਿਵਰਤਨ ਦਾ ਤਿਉਹਾਰ ਹੈ। ਉਨ੍ਹਾਂ ਕਿਹਾ ਕਿ ਬ੍ਰਹਮ ਦੀ ਸੰਗਤ ਵਿਚ ਰੰਗੀਨ ਹੋਣਾ ਹੀ ਸੱਚੀ ਅਧਿਆਤਮਿਕ ਹੋਲੀ ਹੈ। ਉਨ੍ਹਾਂ ਕਿਹਾ ਕਿ ਜਦ ਆਪਣੇ ਆਪ ਨੂੰ ਪਰਮ ਪਿਤਾ ਦੇ ਬੱਚੇ ਸਮਝਦੇ ਹਾਂ ਤਾਂ ਪੁਰਾਣੇ ਸੰਸਕਾਰ ਸਾਡੇ ਵਿਚਾਰਾਂ, ਕੰਮਾਂ ਤੇ ਸ਼ਬਦਾਂ ਰਾਹੀਂ ਅਲੋਪ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਸਾਡੇ ਮੂਲ ਬ੍ਰਹਮ ਸੰਸਕਾਰ ਪ੍ਰਗਟ ਹੋਣੇ ਸ਼ੁਰੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆਂ ਨੂੰ ਇਕ ਪਰਮਾਤਮਾ ਦੇ ਰੰਗਾਂ ਵਿਚ ਰੰਗ ਕੇ ਪੂਰੀ ਦੁਨੀਆਂ ਇਕ ਪਰਿਵਾਰ ਬਣ ਸਕਦੀ ਹੈ। ਇਹ ਤਿਉਹਾਰ ਪਰਿਵਰਤਨ ਦੀ ਸ਼ਕਤੀ ਨਾਲ ਅੱਗੇ ਵਧਣ ਦਾ ਸੰਦੇਸ਼ ਦਿੰਦਾ ਹੈ।

Posted By: Daily Suraj Bureau

Latest News