Daily Suraj

ਪੰਜਾਬੀ

Kangana Ranaut ਦੀ ਫਿਲਮਾਂ ‘ਚ ਵਾਪਸੀ, ਨਵੀਂ ਫਿਲਮ ਦੀ ਸ਼ੂਟਿੰਗ ਕੀਤੀ ਸ਼ੁਰੂ

06 Jan, 2026 05:53 PM

ਨਵੀ ਦਿੱਲੀ, ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਣੌਤ ਲੰਬੇ ਸਮੇਂ ਤੱਕ ਫਿਲਮਾਂ ਤੋਂ ਦੂਰ ਰਹੀ ਅਤੇ ਰਾਜਨੀਤੀ ਵਿੱਚ ਸਰਗਰਮ ਰਹੀ। ਕੰਗਨਾ ਰਣੌਤ ਹੁਣ ਲੰਬੇ ਸਮੇਂ ਬਾਅਦ ਫਿਲਮਾਂ ‘ਚ ਵਾਪਸੀ ਕਰ ਰਹੀ ਹੈ। ਕੰਗਨਾ ਨੇ ਆਪਣੀ ਆਉਣ ਵਾਲੀ ਫਿਲਮ “ਭਾਰਤ ਭਾਗਿਆ ਵਿਧਾਤਾ” ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਕੰਗਨਾ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ‘ਤੇ ਸ਼ੂਟਿੰਗ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਮਨੋਜ ਤਾਪੜਿਆ ਨਾਲ ਗੱਲਬਾਤ ਕਰਦੀ ਹੋਈ ਅਤੇ ਬਾਕੀ ਟੀਮ ਨਾਲ ਮਿਲ ਕੇ ਕੰਮ ਕਰਦੀ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਉਸਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ “ਮਣੀਕਰਨਿਕਾ ਫਿਲਮਜ਼ ਦੇ ਸੈੱਟ ‘ਤੇ ਆ ਕੇ ਚੰਗਾ ਲੱਗ ਰਿਹਾ ਹੈ।” ਕੰਗਨਾ ਰਣੌਤ ਨੇ ਸਤੰਬਰ 2024 ਵਿੱਚ ਫਿਲਮ ‘ਭਾਰਤ ਭਾਗਿਆ ਵਿਧਾਤਾ’ ਦਾ ਐਲਾਨ ਕੀਤਾ ਸੀ। ਇਹ ਫਿਲਮ ਆਮ ਲੋਕਾਂ ਦੀਆਂ ਅਸਾਧਾਰਨ ਪ੍ਰਾਪਤੀਆਂ ਦੀ ਕਹਾਣੀ ਹੋਵੇਗੀ, ਜਿਸ ਵਿੱਚ ਕੰਗਨਾ ਰਣੌਤ ਮੁੱਖ ਭੂਮਿਕਾ ਵਿੱਚ ਹੈ। ਇਹ ਫਿਲਮ ਮਨੋਜ ਤਾਪੜਿਆ ਦੁਆਰਾ ਲਿਖੀ ਗਈ ਹੈ। ਮਨੋਜ ਇਸਦਾ ਨਿਰਦੇਸ਼ਨ ਵੀ ਕਰਨਗੇ। ਇਹ ਫਿਲਮ ਕੰਗਨਾ ਰਣੌਤ ਦੇ ਪ੍ਰੋਡਕਸ਼ਨ ਹਾਊਸ, ਮਣੀਕਰਨਿਕਾ ਦੇ ਅਧੀਨ ਬਣਾਈ ਜਾ ਰਹੀ ਹੈ, ਅਤੇ ਇਸ ਨੂੰ ਬਬੀਤਾ ਆਸ਼ੀਵਾਲ ਅਤੇ ਆਦਿ ਸ਼ਰਮਾ ਵੀ ਪ੍ਰੋਡਿਊਸ ਕਰ ਰਹੇ ਹਨ।

Posted By: Daily Suraj Bureau

Latest News