Daily Suraj

ਪੰਜਾਬੀ

WPL 2026 : ਅੱਜ ਦਾ ਮੁਕਾਬਲਾ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ UP ਵਾਰੀਅਰਜ਼ ਵਿਚਾਲੇ

12 Jan, 2026 12:30 PM

ਚੰਡੀਗੜ੍ਹ, ਮਹਿਲਾ ਪ੍ਰੀਮੀਅਰ ਲੀਗ (WPL) ਦਾ ਪੰਜਵਾਂ ਮੈਚ ਅੱਜ ਰਾਇਲ ਚੈਲੇਂਜਰਜ਼ ਬੰਗਲੁਰੂ ਅਤੇ UP ਵਾਰੀਅਰਜ਼ ਵਿਚਕਾਰ ਖੇਡਿਆ ਜਾਵੇਗਾ। ਇਹ ਮੈਚ ਨਵੀਂ ਮੁੰਬਈ ਦੇ DY ਪਾਟਿਲ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 7 ਵਜੇ ਹੋਵੇਗੀ। ਦੱਸਣਯੋਗ ਹੈ ਕਿ ਬੰਗਲੁਰੂ ਨੇ ਸੀਜ਼ਨ ਦੇ ਆਪਣੇ ਪਹਿਲੇ ਮੈਚ ਵਿੱਚ ਮੌਜੂਦਾ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾਇਆ ਸੀ। ਇਸ ਇਸ ਤੋਂ ਇਲਾਵਾ UP ਨੂੰ ਗੁਜਰਾਤ ਤੋਂ 10 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Posted By: Daily Suraj Bureau

Latest News