Daily Suraj

ਪੰਜਾਬੀ

ਹਵਾਈ ਸੇਵਾ ਖੇਤਰ ਵਿੱਚ ਬਦਲਾਅ: ਇੰਡਿਗੋ ਨੇ ਕਈ ਏਅਰਪੋਰਟਾਂ ਤੋਂ ਘਟਾਈ ਉਡਾਣਾਂ

24 Jan, 2026 03:13 PM

ਡੀਜੀਸੀਏ ਨੇ ਦਿੱਤਾ ਸੀ ਹੁਕਮਨਵੀਂ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ, ਇੰਡੀਗੋ (Indigo) ਨੇ ਭਾਰਤ ਭਰ ਦੇ ਵੱਖ-ਵੱਖ ਘਰੇਲੂ ਹਵਾਈ ਅੱਡਿਆਂ ‘ਤੇ 717 ਸਲਾਟ ਛੱਡ ਦਿੱਤੇ ਹਨ। ਇਹ ਕਦਮ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਦੇ ਸਰਦੀਆਂ ਦੌਰਾਨ ਧੁੰਦ ਕਾਰਨ ਹੋਣ ਵਾਲੀਆਂ ਸੰਚਾਲਨ ਮੁਸ਼ਕਲਾਂ ਅਤੇ ਦੇਰੀ ਕਾਰਨ ਇੰਡੀਗੋ ਦੇ ਸਰਦੀਆਂ ਦੇ ਸ਼ਡਿਊਲ ਨੂੰ ਘਟਾਉਣ ਦੇ ਫੈਸਲੇ ਤੋਂ ਬਾਅਦ ਆਇਆ ਹੈ। ਹਵਾਬਾਜ਼ੀ ਮੰਤਰਾਲੇ ਨੇ ਸੰਸਦ ਵਿੱਚ ਇਹ ਡੇਟਾ ਸਾਂਝਾ ਕੀਤਾ।ਇੰਡੀਗੋ ਨੇ ਕੁੱਲ 16 ਹਵਾਈ ਅੱਡਿਆਂ ‘ਤੇ ਸਲਾਟ ਛੱਡ ਦਿੱਤੇ ਹਨ। ਇਨ੍ਹਾਂ ਵਿੱਚੋਂ, ਮੁੰਬਈ ਹਵਾਈ ਅੱਡੇ ਤੋਂ ਸਭ ਤੋਂ ਵੱਧ 236 ਸਲਾਟ ਛੱਡੇ ਗਏ ਹਨ। ਇਸ ਤੋਂ ਬਾਅਦ ਦਿੱਲੀ ‘ਚ 150 ਸਲਾਟ ਛੱਡੇ ਗਏ ਹਨ। 

ਬੰਗਲੁਰੂ ਵਿੱਚ 84, ਹੈਦਰਾਬਾਦ ਵਿੱਚ 68 ਅਤੇ ਪੁਣੇ ਵਿੱਚ 48 ਸਲਾਟ ਛੱਡੇ ਗਏ ਹਨ। ਮੰਤਰਾਲੇ ਦੇ ਅਨੁਸਾਰ, ਗੋਆ, ਅਹਿਮਦਾਬਾਦ, ਚੇਨਈ, ਕੋਲਕਾਤਾ ਅਤੇ ਜੈਪੁਰ ਵਰਗੇ ਵੱਡੇ ਸ਼ਹਿਰਾਂ ਦੇ ਨਾਲ-ਨਾਲ ਸ਼੍ਰੀਨਗਰ, ਪਟਨਾ, ਰਾਂਚੀ ਅਤੇ ਰਾਏਪੁਰ ਵਰਗੇ ਛੋਟੇ ਹਵਾਈ ਅੱਡਿਆਂ ਵਿੱਚ ਵੀ ਉਡਾਣਾਂ ਵਿੱਚ ਗਿਰਾਵਟ ਆਈ ਹੈ।

Posted By: Daily Suraj Bureau

Latest News