Daily Suraj

ਪੰਜਾਬੀ

ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤਾ ਸੰਘਰਸ਼ ਦਾ ਐਲਾਨ-13 ਫਰਵਰੀ ਨੂੰ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਅਤੇ ਵਿਤ ਮੰਤਰੀ ਦੇ ਨਾਮ ਮੰਗ ਪੱਤਰ ਸੌਂਪਣ ਦਾ ਫੈਸਲਾ- ਬੱਜਟ ਸ਼ੈਸ਼ਨ ਤੋਂ ਪਹਿਲਾਂ

28 Jan, 2026 03:27 PM

ਸੰਗਰੂਰ ਵਿਖੇ ਹੋਵੇਗੀ ਸੂਬਾ ਪੱਧਰੀ ਰੋਸ ਰੈਲੀ- ਬਖਸ਼ੀਸ਼ ਸਿੰਘ ਬਰਨਾਲਾ(ਅਸ਼ੋਕ ਸ਼ਰਮਾ) ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਪੈਨਸ਼ਨਰਜ਼ ਭਵਨ ਲੁਧਿਆਣਾ ਵਿਖੇ ਕਨਵੀਨਰ ਬਖਸ਼ੀਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ.ਬਖਸ਼ੀਸ਼ ਸਿੰਘ ਨੇ ਦੱਸਿਆ ਕਿ ਵੱਖ ਵੱਖ ਪੈਨਸਨਰ ਜਥੇਬੰਦੀਆਂ ਦੇ ਕਨਵੀਨਰ ਕੋ ਕਨਵੀਨਰ ਅਤੇ ਮੈਂਬਰ ਸਾਹਿਬਾਨ ਨੇ ਮੀਟਿੰਗ ਵਿੱਚ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਕਨਫੈਡਰੇਸ਼ਨ ਵੱਲੋਂ ਬਖਸ਼ੀਸ਼ ਸਿੰਘ,ਕੁਲਵਰਨ ਸਿੰਘ, ਪੈਨਸੁਨਰਜ਼ ਮਹਾਂਸੰਘ ਵੱਲੋਂ ਬੀ.ਐਸ.ਸੈਣੀ,ਸ਼ੁਸ਼ੀਲ ਕੁਮਾਰ,ਪਵਿੱਤਰ ਸਿੰਘ ,ਪੈਨਸ਼ਨਰ ਐਸੋਸੀਏਸ਼ਨ ਵੱਲੋਂ ਭਜਨ ਸਿੰਘ ਗਿੱਲ,ਸੁਰਿੰਦਰ ਰਾਮ ਕੁੱਸਾ, ਸੁਖਮੰਦਰ ਸਿੰਘ ਮੋਗਾ,ਪਾਵਰਕਾਮ ਪੈਨਸ਼ਨਰ ਐਸੋਸੀਏਬਨ ਵੱਲੋਂ ਅਵਿਨਾਸ ਸ਼ਰਮਾਂ,ਦੇਵ ਰਾਜ,ਹਾਕੇਸ਼ ਕੁਮਾਰ ਅਤੇ ਪੀ.ਆਈ.ਸੀ. ਲੁਧਿਆਣਾ ਵੱਲੋਂ ਦਲੀਪ ਸਿੰਘ ਅਤੇ ਨਿਰਮਲ ਸਿੰਘ ਹਾਜ਼ਰ ਹੋਏ,ਪੰਜਾਬ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸਾਥੀ ਪ੍ਰਿਤਪਾਲ ਸਿੰਘ ਜੀ ਪਟਿਆਲਾ ਦੀ ਮੌਤ ਹੋਣ ਤੇ ਸ਼ੋਕ ਵਿੱਚ ਸ਼ਮੂਲੀਅਤ ਦੇ ਰੁਝੇਵੇਂ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਜਿਸ ਤੇ ਸ਼ਾਮਲ ਮੈਬਰਾਂ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਅਤੇ ਉਹਨਾਂ ਦੀ ਜਥੇਬੰਦੀ ਦੇ ਇਸ ਦੁੱਖ ਵਿੱਚ ਪੈਨਸ਼ਨਰਜ਼ ਜੁਆਇੰਟ ਫਰੰਟ ਵੱਲੋਂ ਡੂੰਘੇ ਦੁੱਖ ਦਾ ਇਜ਼ਹਾਰ ਪਰਗਟ ਕੀਤਾ।। ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਕੁਲਵਰਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਦੁਆਰਾ ਪੈਨਸਨਰਾਂ ਦੀਆਂ ਮੁੱਖ ਮੰਗਾਂ ਡੀ. ਏ ਦੀਆਂ ਰਹਿੰਦੀਆਂ ਪੰਜ ਕਿਸ਼ਤਾਂ ਦਾ 16% ਜਾਰੀ ਕਰਵਾਉਣਾ,ਛੇਵੇ ਪੇ ਕਮਿਸਨ ਦੀਆਂ ਸਿਫਾਰਸ਼ਾ ਅਨੁਸਾਰ 2.59 ਦਾ ਗੁਣਾਕ ਅਤੇ ਨੋਸ਼ਨਲ ਪੇ ਫਿਕਸੇਸ਼ਨ ਅਨੁਸਾਰ ਪੈਨਸੁਨਾਂ ਸੋਧਣ ਖ਼ਿਲਾਫ਼ ਜਾਰੀ ਕਾਲੇ ਪੱਤਰ ਨੂੰ ਰੱਦ ਕਰਵਾਉਣਾ,ਡੀ.ਏ.ਦਾ 158 ਮਹੀਨੇ ਦਾ ਰਹਿੰਦਾ ਬਕਾਇਆ ਅਤੇ ਪੈਨਸ਼ਨਰਾਂ ਦੇ ਜਨਵਰੀ ਮਹੀਨੇ ਵਿੱਚ ਮਿਲਣ ਵਾਲੇ ਸਫਰੀ ਭੱਤੇ ਨੂੰ ਪੈਨਸ਼ਨ ਪੋਰਟਲ ਨਾ ਚਾਲੂ ਹੋਣ ਕਰਕੇ ਪਹਿਲਾਂ ਦੀ ਤਰਾਂ ਜਾਰੀ ਕਰਨਾ,ਪੰਜਾਬ ਸਰਕਾਰ ਅਧੀਨ ਕੰਮ ਕਰਦੇ ਬੋਰਡਾਂ , ਕਾਰਪੋਰੇਸ਼ਨਾ ਦੇ ਸੇਵਾ ਮੁਕਤ ਮੁਲਾਜਮਾਂ ਦੇ ਛੇਵੇਂ ਪੇ ਕਮਿਸੁਨ ਦੇ ਬਣਦੇ ਬਕਾਏ ਯੱਕ ਮੁਸ਼ਤ ਜਾਰੀ ਕਰਨੇ,75 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਦੇ ਬਕਾਏ ਦੀਆ 42 ਕਿਸਤਾਂ ਨੂੰ ਘਟਾ ਕੇ ਰਹਿੰਦਾ ਬਕਾਇਆ ਇੱਕ ਮੁਸ਼ਤ ਅਦਾ ਕਰਨ ਅਤੇ ਮੈਡੀਕਲ ਭੱਤਾ ਇੱਕ ਹਜਾਰ ਤੋਂ ਵਧਾ ਕੇ ਦੋ ਹਜਾਰ ਕਰਨ ਵਰਗੀਆਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਰੇ ਜਿਲ੍ਹਿਆਂ ਵਿੱਚ 13 ਫ਼ਰਵਰੀ ਨੂੰ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਾਮ ਮਾਨਯੋਗ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਜਾਣਗੇ , ਮਾਰਚ ਦੇ ਸ਼ੁਰੂ ਵਿੱਚ ਬੱਜਟ ਸੈਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਸੰਗਰੂਰ ਵਿਖੇ ਇੱਕ ਵਿਸ਼ਾਲ ਰੈਲੀ ਅਤੇ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਸਮੂਹ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਪੰਜਾਬ ਸਰਕਾਰ ਦੇ ਹੱਠੀ ਰਵਈਏ ਖ਼ਿਲਾਫ਼ ਆਪਣਾ ਰੋਸ ਅਤੇ ਰੋਹ ਜਾਹਰ ਕਰਨਗੇ।ਸੰਗਰੂਰ ਵਿਖੇ ਹੋਣ ਵਾਲੀ ਰੈਲੀ ਲਈ ਸਥਾਨ ਅਤੇ ਹੋਰ ਪ੍ਰਬੰਧ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਅਵਿਨਾਸ਼ ਸ਼ਰਮਾ ,ਜਗਦੀਸ਼ ਸ਼ਰਮਾ,ਰਾਜ ਕੁਮਾਰ ਆਰੋੜਾ, ਜੈ ਦੇਵ ਸ਼ਰਮਾ ਧੂਰੀ ਸ਼ਾਮਲ ਹਨ। ਅੰਤ ਵਿੱਚ ਬਖਸ਼ੀਸ਼ ਸਿੰਘ ਨੇ ਸਭਨਾਂ ਸ਼ਾਮਲ ਹੋਏ ਕਨਵੀਨਰਾਂ ਮੈਬਰਾਂ ਦਾ ਧੰਨਵਾਦ ਕਰਦੇ ਹੋਏ ਆਸ ਪਰਗਟ ਕੀਤੀ ਕਿ ਉਲੀਕੇ ਗਏ ਸੰਘਰਸ਼ ਦੇ ਪ੍ਰੋਗਰਾਮ ਨੂੰ ਸਾਰੇ ਆਗੂ ਇਮਾਨਦਾਰੀ ਅਤੇ ਤਨ ਦੇ ਹੀ ਨਾਲ ਨਿਭਾਉਣਗੇ ਅਤੇ ਮੰਗਾਂ ਦੀ ਪ੍ਰਾਪਤੀ ਤੱਕ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਆਪਣਾ ਪੂਰਨ ਯੋਗਦਾਨ ਪਾਉਂਦੇ ਰਹਿਣਗੇ।

Posted By: Daily Suraj Bureau

Latest News