ਬਜਟ ਸੈਸ਼ਨ ’ਚ ਹਾਜ਼ਰੀ ਲਈ ਅੰਮ੍ਰਿਤਪਾਲ ਹਾਈ ਕੋਰਟ ਪਹੁੰਚੇ, ਸਿਆਸੀ ਚਰਚਾ ਜਾਰੀ
Detained MP Amritpal ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹਾਜ਼ਰੀ ਤੋਂ ਮਹਿਰੂਮ ਰਹੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ NSA ਤਹਿਤ ਨਜ਼ਰਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਹੁਣ ਅਗਾਮੀ ਬਜਟ ਇਜਲਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗਦਿਆਂ ਪੰਜਾਬ ਤੇ ਹਰਿਆਣਾ Detained MP Amritpal ਸੰਸਦ ਦੇ ਸਰਦ ਰੁੱਤ ਸੈਸ਼ਨ ਵਿੱਚ ਹਾਜ਼ਰੀ ਤੋਂ ਮਹਿਰੂਮ ਰਹੇ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ NSA ਤਹਿਤ ਨਜ਼ਰਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਹੁਣ ਅਗਾਮੀ ਬਜਟ ਇਜਲਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਮੰਗਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਹੈ। ਪਟੀਸ਼ਨ ’ਤੇ ਵੀਰਵਾਰ ਨੂੰ ਡਿਵੀਜ਼ਨ ਬੈਂਚ ਅੱਗੇ ਸੁਣਵਾਈ ਹੋਣ ਦੀ ਉਮੀਦ ਹੈ।ਅੰਮ੍ਰਿਤਪਾਲ ਪਹਿਲਾਂ ਸਰਦ ਰੁੱਤ ਇਜਲਾਸ ਵਿੱਚ ਵੀ ਸ਼ਾਮਲ ਨਹੀਂ ਹੋ ਸਕਿਆ ਸੀ ਕਿਉਂਕਿ ਉਸ ਵੱਲੋਂ ਦਾਇਰ ਪਿਛਲੀ ਪਟੀਸ਼ਨ ਲਗਪਗ ਅਰਥਹੀਣ ਹੋ ਗਈ ਸੀ, ਕਿਉਂਕਿ ਬੈਂਚ ਵੱਲੋਂ ਨਿਯਮਤ ਸੁਣਵਾਈ ਕਰਨ ਦੇ ਬਾਵਜੂਦ ਸੁਣਵਾਈ ਅਧੂਰੀ ਰਹੀ। ਬੈਂਚ ਨੇ ਹਾਲਾਂਕਿ ਉਦੋਂ ਕਿਹਾ ਸੀ ਕਿ ਪਟੀਸ਼ਨਰ ਨੂੰ ਮੁੜ ਕੋਰਟ ਦਾ ਰੁਖ਼ ਕਰਨ ਦਾ ਅਖ਼ਤਿਆਰ ਹੈ, ਜਿਸ ਦਾ ਮਤਲਬ ਇਹ ਸੀ ਕਿ ਇਸ ਮੁੱਦੇ ਨੂੰ ਅਗਾਮੀ ਸੰਸਦੀ ਇਜਲਾਸ ਦੌਰਾਨ ਚੁੱਕਿਆ ਜਾਵੇ। ਅੰਮ੍ਰਿਤਪਾਲ ਸਿੰਘ, ਜੋ ਅਪਰੈਲ 2023 ਤੋਂ ਰਾਸ਼ਟਰੀ ਸੁਰੱਖਿਆ ਐਕਟ ਅਧੀਨ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹੈ, ਪਿਛਲੇ ਸਾਲ 16 ਦਸੰਬਰ ਨੂੰ ਹੋਈ ਸੁਣਵਾਈ ਮੌਕੇ ਵੀਡੀਓ ਕਾਨਫਰੰਸਿੰਗ ਜ਼ਰੀਏ ਬੈਂਚ ਸਾਹਮਣੇ ਪੇਸ਼ ਹੋਇਆ ਸੀ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਦਾ ਦਾਅਵਾ ਹੈ ਕਿ ਜੇਲ੍ਹ ਵਿਚ ਨਜ਼ਰਬੰਦੀ ਕਰਕੇ ਉਸ ਦੇ ਸੰਸਦੀ ਹਲਕੇ ਵਿੱਚ ਸਾਰਾ ਕੰਮ ਠੱਪ ਹੋ ਗਿਆ ਹੈ। ਸਿੰਘ ਦਾ ਤਰਕ ਸੀ ਕਿ ਐਨਐਸਏ ਅਧੀਨ ਉਨ੍ਹਾਂ ਦੀ ਨਜ਼ਰਬੰਦੀ ਨੇ ਉਨ੍ਹਾਂ ਨੂੰ ਸੰਸਦ ਦੇ ਫਲੋਰ ’ਤੇ ਮੁੱਖ ਜਨਤਕ ਮੁੱਦਿਆਂ ਹੜ੍ਹਾਂ, ਨਸ਼ਿਆਂ ਅਤੇ ਕਥਿਤ ਫਰਜ਼ੀ ਮੁਕਾਬਲਿਆਂ ਨੂੰ ਉਠਾਉਣ ਤੋਂ ਰੋਕਿਆ ਹੈ। ਅੰਮ੍ਰਿਤਪਾਲ ਨੇ ਕਿਹਾ ਸੀ ਕਿ ‘ਇਹ ਮੁੱਦਾ ਇਕੱਲੇ ਮੇਰੇ ਬਾਰੇ ਨਹੀਂ ਹੈ। ਇਹ ਉਨ੍ਹਾਂ ਵੋਟਰਾਂ ਨਾਲ ਸਬੰਧਤ ਹੈ ਜਿਨ੍ਹਾਂ ਦੀ ਮੈਂ ਨੁਮਾਇੰਦਗੀ ਕਰਦਾ ਹਾਂ। ਉਨ੍ਹਾਂ ਦੀ ਸੰਸਦੀ ਆਵਾਜ਼ ਨਹੀਂ ਸੁਣੀ ਜਾ ਰਹੀ।’’
Posted By: Daily Suraj Bureau