Daily Suraj

ਪੰਜਾਬੀ

ਹਰਿਦੁਆਰ ਜ਼ਮੀਨ ਘੁਟਾਲਾ: ਸਰਕਾਰ ਨੇ 12 ਅਧਿਕਾਰੀ ਕੀਤੇ ਮੁਅੱਤਲ

03 Jun, 2025 09:22 PM

ਦੇਹਰਾਦੂਨ :ਧਾਮੀ ਸਰਕਾਰ ਨੇ ਹਰਿਦੁਆਰ ਜ਼ਮੀਨ ਘੁਟਾਲੇ ਵਿਚ ਵੱਡੀ ਕਾਰਵਾਈ ਕੀਤੀ ਹੈ। ਇਸ ਮਾਮਲੇ ਵਿਚ ਸਰਕਾਰ ਵਲੋਂ ਦੋ ਆਈ.ਏ.ਐਸ. ਅਤੇ ਇਕ ਪੀ.ਸੀ.ਐਸ. ਅਧਿਕਾਰੀ ਸਮੇਤ ਕੁੱਲ 12 ਲੋਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਡੀ.ਐਮ., ਐਸ.ਡੀ.ਐਮ. ਅਤੇ ਸਾਬਕਾ ਨਗਰ ਕਮਿਸ਼ਨਰ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਹੁਣ ਵਿਜੀਲੈਂਸ ਜ਼ਮੀਨ ਘੁਟਾਲੇ ਦੀ ਜਾਂਚ ਕਰੇਗੀ। ਇਹ ਮਾਮਲਾ 15 ਕਰੋੜ ਦੀ ਜ਼ਮੀਨ 54 ਕਰੋੜ ਵਿਚ ਖਰੀਦਣ ਦਾ ਹੈ, ਜਿਸ ਵਿਚ ਹਰਿਦੁਆਰ ਨਗਰ ਨਿਗਮ ਨੇ ਇਕ ਅਣ-ਉਚਿਤ ਅਤੇ ਬੇਕਾਰ ਜ਼ਮੀਨ ਬਹੁਤ ਜ਼ਿਆਦਾ ਕੀਮਤ ’ਤੇ ਖਰੀਦੀ ਸੀ। ਜਾਣਕਾਰੀ ਅਨੁਸਾਰ ਜ਼ਮੀਨ ਦੀ ਕੋਈ ਤੁਰੰਤ ਲੋੜ ਨਹੀਂ ਸੀ ਤੇ ਨਾ ਹੀ ਖਰੀਦ ਪ੍ਰਕਿਰਿਆ ਵਿਚ ਪਾਰਦਰਸ਼ਤਾ ਬਣਾਈ ਰੱਖੀ ਗਈ। ਇਹ ਘੁਟਾਲਾ ਸਰਕਾਰ ਦੇ ਨਿਯਮਾਂ ਨੂੰ ਨਜ਼ਰਅੰਦਾਜ਼ ਕਰਕੇ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਰਿਪੋਰਟ ਮਿਲਦੇ ਹੀ ਵੱਡੀ ਕਾਰਵਾਈ ਕਰਦੇ ਹੋਏ ਹਰਿਦੁਆਰ ਜ਼ਿਲ੍ਹਾ ਮੈਜਿਸਟ੍ਰੇਟ ਕਰਮੇਂਦਰ ਸਿੰਘ, ਸਾਬਕਾ ਨਗਰ ਕਮਿਸ਼ਨਰ ਵਰੁਣ ਚੌਧਰੀ ਅਤੇ ਐਸ.ਡੀ.ਐਮ. ਅਜੈਵੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਸੀਨੀਅਰ ਵਿੱਤ ਅਧਿਕਾਰੀ ਨਿਕਿਤਾ ਬਿਸ਼ਟ, ਕਾਨੂੰਨ ਅਧਿਕਾਰੀ ਰਾਜੇਸ਼ ਕੁਮਾਰ, ਤਹਿਸੀਲ ਪ੍ਰਸ਼ਾਸਨਿਕ ਅਧਿਕਾਰੀ ਕਮਲਦਾਸ ਅਤੇ ਸੀਨੀਅਰ ਨਿੱਜੀ ਸਹਾਇਕ ਵਿੱਕੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।

#HaridwarLandScam #CorruptionCase #GovernmentAction #OfficersSuspended #LandFraud #Accountability #AntiCorruption #LandScamIndia #HaridwarNews #Transparency

Posted By: Daily Suraj Bureau

Latest News