ਨੇਡੀਅਨ ਫੈਨਜ਼ ਦੀ ਨਾਰਾਜ਼ਗੀ ‘ਤੇ ਟੇਟ ਮੈਕਰੇ ਦੀ ਸਫਾਈ
ਕੈਲਗਰੀ ਵਿੱਚ ਜਨਮੀ ਕੈਨੇਡੀਅਨ ਪੌਪ ਗਾਇਕਾ ਟੇਟ ਮੈਕਰੇ ਨੇ ਟੀਮ ਯੂਐਸਏ ਨੂੰ ਪ੍ਰਮੋਟ ਕਰਨ ਵਾਲੇ ਇਕ ਵਿਗਿਆਪਨ ਵਿੱਚ ਨਜ਼ਰ ਆਉਣ ਤੋਂ ਬਾਅਦ ਉੱਠੀ ਆਲੋਚਨਾ ‘ਤੇ ਆਪਣਾ ਪੱਖ ਰੱਖਿਆ ਹੈ। ਇਹ ਵਿਗਿਆਪਨ NBC ਅਤੇ ਪੀਕਾਕ ‘ਤੇ ਆਉਣ ਵਾਲੀ ਮਿਲਾਨ-ਕੋਰਟੀਨਾ ਵਿੰਟਰ ਓਲੰਪਿਕਸ ਦੀ ਟੀਵੀ ਕਵਰੇਜ ਨਾਲ ਜੁੜਿਆ ਹੈ, ਜਿਸ ਵਿੱਚ ਓਲੰਪਿਕਸ ਦੀ ਉਦਘਾਟਨੀ ਰਸਮ ਅਤੇ ਸੁਪਰ ਬੌਲ LX ਦਾ ਵੀ ਪ੍ਰਚਾਰ ਕੀਤਾ ਗਿਆ ਹੈ। ਵਿਗਿਆਪਨ ਵਿੱਚ ਮੈਕਰੇ ਨੂੰ ਬਰਫੀਲੇ ਪਹਾੜ ‘ਤੇ ਖੜ੍ਹੇ ਹੋਏ ਟੀਮ ਯੂਐਸਏ ਦੇ ਖਿਡਾਰੀਆਂ ਦਾ ਜ਼ਿਕਰ ਕਰਦੇ ਅਤੇ ਖਾਸ ਤੌਰ ‘ਤੇ ਫਿਗਰ ਸਕੇਟਿੰਗ ਅਤੇ ਸਕੀ ਰੇਸਰ ਲਿੰਡਸੀ ਵੌਨ ਦੀ ਵਾਪਸੀ ਬਾਰੇ ਗੱਲ ਕਰਦੇ ਵੇਖਿਆ ਗਿਆ। ਇਸ ਤੋਂ ਬਾਅਦ ਕਈ ਕੈਨੇਡੀਅਨ ਸੋਸ਼ਲ ਮੀਡੀਆ ਯੂਜ਼ਰਾਂ ਨੇ ਨਿਰਾਸ਼ਾ ਜ਼ਾਹਿਰ ਕੀਤੀ ਕਿ ਮੈਕਰੇ ਆਪਣੇ ਦੇਸ਼ ਦੀ ਬਜਾਏ ਅਮਰੀਕੀ ਖਿਡਾਰੀਆਂ ਨੂੰ ਪ੍ਰਮੋਟ ਕਰ ਰਹੀ ਹੈ। ਆਲੋਚਨਾ ਦੇ ਜਵਾਬ ਵਿੱਚ ਟੇਟ ਮੈਕਰੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਕੈਨੇਡੀਅਨ ਝੰਡਾ ਫੜੀ ਹੋਈ ਹੈ। ਕੈਪਸ਼ਨ ਵਿੱਚ ਉਸਨੇ ਲਿਖਿਆ ਕਿ ਉਹ ਅੱਜ ਵੀ ਪੂਰੀ ਤਰ੍ਹਾਂ ਕੈਨੇਡਾ ਨਾਲ ਖੜ੍ਹੀ ਹੈ। ਇਸ ਦਰਮਿਆਨ, ਮੈਕਰੇ ਦਾ ਕਰੀਅਰ ਵੀ ਉੱਚਾਈਆਂ ਛੂਹ ਰਿਹਾ ਹੈ। ਉਸਨੂੰ ਇਸ ਸਾਲ ਦੇ ਜੂਨੋ ਅਵਾਰਡਜ਼ ਲਈ ਪ੍ਰਮੁੱਖ ਨਾਮਜ਼ਦਗੀਆਂ ਮਿਲੀਆਂ ਹਨ ਅਤੇ ਉਸਦਾ ਨਵਾਂ ਗੀਤ “ਨੋਬਡੀਜ਼ ਗਰਲ” ਵੀ ਸੰਗੀਤ ਪ੍ਰੇਮੀਆਂ ਵਿਚ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ।
Posted By: Daily Suraj Bureau