ਲਾਈਨਮੈਨ ਭੂਰਾ ਸਿੰਘ ਦੀ ਰਿਟਾਇਰਮੈਂਟ ਮੌਕੇ ਸ਼ਾਨਦਾਰ ਪਾਰਟੀ ਦਾ ਆਯੋਜਨ
ਲਹਿਰਾਗਾਗਾ, ( ਜਗਸੀਰ ਸਿੰਘ) -ਅੱਜ ਭੂਰਾ ਸਿੰਘ ਲਾਈਨਮੈਨ ਲਹਿਲ ਕਲਾਂ ਨੂੰ ਉਨ੍ਹਾਂ ਦੀ ਸਰਵਿਸ ਪੂਰੀ ਹੋਣ ਤੇ ਪੂਰਾਣੀ ਗਊਸਾਲਾ ਹਾਲ ਲਹਿਰਾਗਾਗਾ ਵਿਖੇ ਸ਼ਾਨਦਾਰ ਪਾਰਟੀ ਦਿੱਤੀ ਗਈ । ਇਸ ਸਮੇਂ ਸਾਥੀ ਭੂਰਾ ਸਿੰਘ ਵਲੋਂ ਨਿਭਾਈ ਸ਼ਾਨਦਾਰ ਡਿਊਟੀ ਦੀ ਸਮੂਹ ਬੁਲਾਰਿਆਂ ਵਲੋਂ ਪ੍ਰਸੰਸਾ ਅਤੇ ਤਾਰੀਫ਼ ਕੀਤੀ ਗਈ । ਸਟੇਜ ਦੀ ਸ਼ੁਰੂਆਤ ਗੁਰਮੀਤ ਸਿੰਘ ਜੇਈ ਟੀਐਸਯੂ ਵਲੋਂ ਕੀਤੀ ਗਈ ਜਿਸ ਵਿੱਚ ਸਾਥੀ ਨੇ ਜੀਵਣੀ ਅਤੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ,ਉਸ ਤੋਂ ਬਾਅਦ ਮਨਜੀਤ ਕੁਮਾਰ ਜੇ.ਈ. ਸਰਕਲ ਸਕੱਤਰ ਪਾਵਰਕਾਮ ਐਂਡ ਟਰਾਂਸਕੋ ਸੰਗਰੂਰ ਵਲੋਂ ਸਟੇਜ ਦੀ ਕਾਰਵਾਈ ਚਲਾਈ ਗਈ। ਸਕੱਤਰ ਵੱਲੋਂ ਦੱਸਿਆ ਗਿਆ ਕਿ ਮਹਿਕਮੇ ਵਿਚ ਆਉਣ ਸਮੇਂ ਪਤਾ ਨਹੀਂ ਲੱਗਦਾ ਕਿ ਕੋਣ ਕਦੋਂ ਭਰਤੀ ਹੋਇਆ ਹੈ ਉਸ ਤੋਂ ਬਾਅਦ ਲੋਕਾਂ ਵਿੱਚ ਕਿਸ ਤਰ੍ਹਾਂ ਵਿਚਰਿਆ ਹੈ, ਸਮਾਜ ਵਿੱਚ ਕਿਸ ਤਰ੍ਹਾਂ ਆਪਣੀ ਜਿੰਮੇਵਾਰੀ ਨਿਭਾਈ ਹੈ ਅੱਜ ਦੇ ਦਿਨ ਰਿਟਾਇਰਮੈਟ ਦੇ ਇਕੱਠ ਤੋਂ ਪਤਾ ਲੱਗਦਾ ਹੈ ਅੱਜ ਦਾ ਵਿਸ਼ਾਲ ਇਕੱਠ ਇਸ ਦੀ ਹਾਂਮੀ ਭਰਦਾ ਹੈ, ਅੱਜ ਦੇ ਮੁਲਾਜ਼ਮਾਂ ਨੂੰ ਪੁਰਾਣੇ ਸਾਥੀਆਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਚਾਹੇ ਉਹ ਜਥੇਬੰਦੀ ਹੋਵੇ ਜਾਂ ਟੈਕਨੀਕਲ ਕੰਮ ਹੋਵੇ, ਤਾਂ ਕਿ ਹਾਦਸਿਆਂ ਤੋਂ ਬਚਿਆ ਜਾ ਸਕੇ । ਇਸ ਸਮੇਂ ਸਾਥੀ ਸੁਖਜਿੰਦਰ ਸਿੰਘ ਭੁਟਾਲ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਅੱਜ ਦੇ ਸਮੇਂ ਹਰ ਇਕ ਨੂੰ ਕਿਸੇ ਸੰਸਥਾ ਨਾਲ ਜਾਂ ਜਥੇਬੰਦੀ ਨਾਲ ਜੁੜ ਕੇ ਕੰਮ ਕਰਨਾ ਚਾਹੀਦਾ ਹੈ। ਸਾਥੀ ਮਹਿੰਦਰ ਸਿੰਘ ਲਹਿਰਾ ਨੇ ਕਿਹਾ ਕਿ ਅੱਜ ਵਾਤਾਵਰਣ ਨੂੰ ਸਾਂਭਣ ਦੀ ਜ਼ਰੂਰਤ ਹੈ ਕਾਰਪੋਰੇਟ ਸੈਕਟਰ ਸਾਡੀਆਂ ਜ਼ਿੰਦਗੀਆਂ ਨੂੰ ਖ਼ਤਰੇ ਵਿਚ ਪਾ ਕੇ ਸਾਨੂੰ ਬਿਮਾਰੀਆਂ ਵੱਲ ਧੱਕ ਕੇ ਸਾਡੀਆਂ ਨਸਲਾਂ ਅਤੇ ਫ਼ਸਲਾਂ ਨੂੰ ਬਰਬਾਦ ਕਰ ਰਿਹਾ ਹੈ। ਪੂਰਨ ਸਿੰਘ ਖਾਈ ਨੇ ਆਪਸੀ ਸਾਂਝ ਤੇ ਜੋਰ ਦਿਤਾ ਅਤੇ ਕਿਹਾ ਕਿ ਆਪਾਂ ਨੂੰ ਮਿਲ ਕੇ ਪਾਵਰ ਕਾਮ ਦੇ ਸਘੰਰਸ਼ ਕਰਨ ਦੀ ਜ਼ਰੂਰਤ ਹੈ, ਸਾਥੀ ਦਵਿੰਦਰ ਸਿੰਘ ਪਸੌਰ ਨੇ ਕਿਹਾ ਕਿ ਨਸ਼ਾ ਮੁਕਤ ਹੋ ਕੇ ਹਰ ਬਿਜਲੀ ਕਾਮੇ ਨੂੰ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਕਿ ਇਹ ਕੰਮ ਖ਼ਤਰੇ ਭਰਿਆ ਹੈ। ਸੁਰਿੰਦਰ ਮੋਹਨ ਨੇ ਸਾਥੀ ਭੂਰਾ ਸਿੰਘ ਦੀ ਕੀਤੀ ਸ਼ਾਨਦਾਰ ਡਿਊਟੀ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।ਜੰਗੀਰ ਸਿੰਘ ਕਟਾਰੀਆ ਨੇ ਕਿਹਾ ਕਿ ਅੱਜ ਪਾਵਰ ਕਾਮ ਵਿੱਚ ਸੱਤਰ ਹਜ਼ਾਰ ਪੋਸਟ ਭਰਨੀ ਬਣਦੀ ਹੈ ਤਾਂ ਕਿ ਵਰਕ ਲੋਡ ਘੱਟ ਹੋ ਸਕੇ। ਇਸ ਮੌਕੇ ਪਹੁੰਚੇ ਗੋਰਵ ਗੋਇਲ ਸਪੁੱਤਰ ਸ੍ਰੀ ਵਰਿੰਦਰ ਗੋਇਲ ਕੈਬਨਿਟ ਮੰਤਰੀ ਪੰਜਾਬ ਸਰਕਾਰ ਨੇ ਸਾਥੀ ਭੂਰਾ ਸਿੰਘ ਨੂੰ ਮੁਬਾਰਕਬਾਦ ਦਿੱਤੀ ਅਤੇ ਸਮਾਜ ਦੇ ਕੰਮਾਂ ਵਿੱਚ ਜੁੜਣ ਦੀ ਸਲਾਹ ਦਿੱਤੀ ਅਤੇ ਨਾਲ ਹੀ ਸਮੂਹ ਮੁਲਾਜ਼ਮ ਜਥੇਬੰਦੀਆਂ ਦਾ ਇਸ ਪਾਰਟੀ ਪ੍ਰਬੰਧ ਲਈ ਧੰਨਵਾਦ ਵੀ ਕੀਤਾ। ਅੱਜ ਦੇ ਇਸ ਸਮਾਰੋਹ ਦੌਰਾਨ ਭੀਮ ਸਿੰਘ ਡਵੀਜ਼ਨ ਪ੍ਰਧਾਨ, ਮੰਗਤ ਸਿੰਘ ਮੂਨਕ, ਗੁਰਚਰਨ ਸਿੰਘ ਪੈਨਸ਼ਨ ਐਸੋਸੀਏਸ਼ਨ ਵੱਲੋਂ,ਰਾਮ ਫਲ ਸ਼ਰਮਾ, ਜਗਜੀਤ ਸਿੰਘ ਅੜਕਵਾਸ, ਅਮਰੀਕ ਸਿੰਘ ਜੇ.ਈ, ਐਕਸੀਅਨ ਰਘੂਨਾਥ ਗੋਇਲ ਨੇ ਅਪਣੇ ਵੱਡਮੂਲੇ ਵਿਚਾਰ ਪੇਸ਼ ਕੀਤੇ,ਨਾਹਰ ਸਿੰਘ ਨੇ ਭੂਰਾ ਸਿੰਘ ਵਾਰੇ ਕਿਹਾ ਉਹ ਕਿ ਹਰ ਜਥੇਬੰਦੀ ਦੇ ਕੰਮਾਂ ਨੂੰ ਪਹਿਲ ਦਿੰਦਾ ਸਨ। ਸਾਥੀ ਨਰੰਜਣ ਸਿੰਘ ਗਿਦੜਿਆਣੀ, ਜਗਜੀਤ ਸਿੰਘ ਅੜਕਵਾਸ ਨੇ ਸਾਥੀ ਨੂੰ ਵਧਾਈ ਦਿੱਤੀ,ਵੱਖ ਵੱਖ ਜਥੇਬੰਦੀਆਂ ਵੱਲੋਂ ਅਤੇ ਪਿੰਡਾਂ ਤੋਂ ਆਏ ਸਾਥੀਆਂ ਅਤੇ ਰਿਸ਼ਤੇ ਦਾਰਾਂ ਵਲੋਂ ਟਰਾਫੀਆਂ ਅਤੇ ਮੌਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ,ਟੀਐਸਯੂ ਵਲੋਂ ਸੋਨੇ ਦੀ ਅੰਗੂਠੀ ਨਾ ਕੇ ਮਾਨ ਸਨਮਾਨ ਕੀਤਾ ਗਿਆ। ਅਖੀਰ ਵਿੱਚ ਸਕੱਤਰ ਵੱਲੋਂ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਸਾਥੀ ਭੂਰਾ ਸਿੰਘ ਨੂੰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ, ਲਹਿਰਾ ਗਾਗਾ ਦਾ ਮੈਂਬਰ ਬਣਨ ਲਈ ਪ੍ਰੇਰਿਤ ਕੀਤਾ ਗਿਆ।
Posted By: Daily Suraj Bureau