Daily Suraj

ਪੰਜਾਬੀ

ਸਵਿਮਿੰਗ ਲਈ ਗਈ ਕੈਨੇਡੀਅਨ ਲੜਕੀ ਮੁੜ ਨਾ ਆਈ, ਬੀਚ ਤੋਂ ਮਿਲੀ ਲਾਸ਼

20 Jan, 2026 03:26 PM

ਕੁਈਨਸਲੈਂਡ, ਆਸਟਰੇਲੀਆ ਦੇ ਕਗਰੀ ਬੀਚ (ਪਹਿਲਾਂ ਫਰੇਜ਼ਰ ਆਈਲੈਂਡ) ਉੱਤੇ 19 ਸਾਲਾ ਕੈਨੇਡੀਅਨ ਲੜਕੀ ਦੀ ਲਾਸ਼ ਮਿਲਣ ਨਾਲ ਹਲਚਲ ਮਚ ਗਈ ਹੈ। ਲੜਕੀ ਦੀ ਲਾਸ਼ ਦੇ ਆਲੇ-ਦੁਆਲੇ ਜੰਗਲੀ ਕੁੱਤਿਆਂ ਦਾ ਝੁੰਡ ਮੌਜੂਦ ਸੀ, ਜਿਸ ਤੋਂ ਬਾਅਦ ਕੁਈਨਸਲੈਂਡ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਕੁਈਨਸਲੈਂਡ ਪੁਲਿਸ ਮੁਤਾਬਕ ਮ੍ਰਿਤਕ ਲੜਕੀ ਕੈਨੇਡਾ ਦੀ ਨਾਗਰਿਕ ਸੀ ਅਤੇ ਪਿਛਲੇ ਛੇ ਹਫ਼ਤਿਆਂ ਤੋਂ ਆਈਲੈਂਡ ’ਤੇ ਇੱਕ ਬੈਕਪੈਕਰਜ਼ ਹੋਸਟਲ ਵਿੱਚ ਕੰਮ ਕਰ ਰਹੀ ਸੀ। ਉਹ ਆਪਣੀ ਸਹੇਲੀ ਦੇ ਨਾਲ ਕੈਨੇਡਾ ਤੋਂ ਆਸਟਰੇਲੀਆ ਆਈ ਸੀ।ਪੁਲਿਸ ਵੱਲੋਂ ਦੱਸਿਆ ਗਿਆ ਕਿ ਸੋਮਵਾਰ ਤੜ੍ਹਕੇ ਕਰੀਬ 5 ਵਜੇ ਲੜਕੀ ਨੇ ਕਿਹਾ ਸੀ ਕਿ ਉਹ ਸਵਿਮਿੰਗ ਕਰਨ ਲਈ ਬੀਚ ਵੱਲ ਜਾ ਰਹੀ ਹੈ। ਲਗਭਗ ਇੱਕ ਘੰਟੇ ਬਾਅਦ ਬੀਚ ਦੇ ਨੇੜੇੋਂ ਲੰਘ ਰਹੇ ਦੋ ਵਿਅਕਤੀਆਂ ਨੇ ਉਸ ਦੀ ਲਾਸ਼ ਨੂੰ ਦੇਖਿਆ, ਜਿਸ ਨੂੰ ਕਰੀਬ ਦਸ ਜੰਗਲੀ ਕੁੱਤੇ ਘੇਰ ਕੇ ਖੜੇ ਸਨ।ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਫਿਲਹਾਲ ਮੌਤ ਦੇ ਅਸਲ ਕਾਰਨਾਂ ਬਾਰੇ ਕੁਝ ਵੀ ਸਪਸ਼ਟ ਨਹੀਂ ਹੋਇਆ ਹੈ। ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਮੌਤ ਦੇ ਕਾਰਣਾਂ ਬਾਰੇ ਸਪਸ਼ਟਤਾ ਆ ਸਕੇਗੀ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM