Daily Suraj

ਪੰਜਾਬੀ

ਕਲੱਬ ਨੇ ਦਰਸ਼ਨਾ ਰਾਣੀ ਦੀ ਯਾਦ ’ਚ ਖ਼ੂਨਦਾਨ ਕੈਂਪ ਲਾਇਆ

04 Feb, 2025 05:30 AM

ਬਠਿੰਡਾ : ਲਾਇੰਸ ਕਲੱਬ ਬਠਿੰਡਾ ਗ੍ਰੀਨ ਵੱਲੋਂ ਲਾਇਨ ਨੀਰਜ ਗੋਇਲ ਦੇ ਮਾਤਾ ਦਰਸ਼ਨਾ ਰਾਣੀ ਦੀ ਦੂਜੀ ਬਰਸੀ ਮੌਕੇ ਤੀਸਰਾ ਵਿਸ਼ਾਲ ਖੂਨਦਾਨ ਕੈਂਪ ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਬਲੱਡ ਬੈਂਕ ਵਿਚ ਲਾਇਆ ਗਿਆ। ਉਕਤ ਕੈਂਪ ਵਿਚ ਬਲੱਡ ਬੈਂਕ ਦੀ ਟੀਮ ਵੱਲੋਂ 26 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਇਸ ਦੌਰਾਨ ਮੁੱਖ ਮਹਿਮਾਨ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਤੇ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਬਾਲਿਆਂਵਾਲੀ ਹਾਜ਼ਰ ਹੋਏ। ਇਸ ਦੌਰਾਨ ਸਰੂਪ ਚੰਦ ਸਿੰਗਲਾ ਤੇ ਅਸ਼ੋਕ ਬਾਲਿਆਂਵਾਲੀ ਨੇ ਲਾਇਨ ਨੀਰਜ ਗੋਇਲ ਅਤੇ ਲਾਇੰਸ ਕਲੱਬ ਬਠਿੰਡਾ ਗ੍ਰੀਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਤਾ ਦਰਸ਼ਨਾ ਰਾਣੀ ਦੀ ਬਰਸੀ ਮੌਕੇ ਇਸ ਤਰ੍ਹਾਂ ਖੂਨਦਾਨ ਕੈਂਪ ਲਗਾਉਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ।

ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੁਜ਼ੁਰਗਾਂ ਦੀ ਯਾਦ ਵਿਚ ਖ਼ੂਨਦਾਨ ਕੈਂਪ ਲਗਾ ਕੇ ਅਣਮੋਲ ਜ਼ਿੰਦਗੀਆਂ ਬਚਾਉਣ ਦਾ ਉਪਰਾਲਾ ਕਰਨ, ਇਹੀ ਬੁਜ਼ੁਰਗਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਮੌਕੇ ਲਾਇਨ ਜੀਡੀ ਗੋਇਲ, ਲਾਇਨ ਅਸ਼ੋਕ ਕਾਂਸਲ, ਲਾਇਨ ਨੀਰਜ ਗੋਇਲ, ਲਾਇਨ ਰਵਿੰਦਰ ਗਰਗ, ਲਾਇਨ ਰਜੇਸ਼ ਗੁਪਤਾ, ਲਾਇਨ ਸੰਜੀਵ ਕੁਮਾਰ, ਲਾਇਨ ਨਵੀਨ ਕੁਮਾਰ ਮਿੱਤਲ, ਲਾਇਨ ਨਰਿੰਦਰ ਪਾਲ ਸਿੰਘ, ਲਾਇਨ ਰੋਹਿਤ ਗਰਗ, ਲਾਇਨ ਰਜਨੀਸ਼ ਗੋਇਲ, ਲਾਇਨ ਤਰਵਿੰਦਰ ਕੁਮਾਰ ਅਤੇ ਲਾਇੰਸ ਕਲੱਬ ਬਠਿੰਡਾ ਗ੍ਰੀਨ ਦੇ ਹੋਰ ਮੈਂਬਰ ਮੌਜੂਦ ਸਨ।

Posted By: Daily Suraj Bureau

Latest News