Daily Suraj

ਪੰਜਾਬੀ

ਪੰਜਾਬ ਨੂੰ ਮਿਲਣਗੇ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ, ਕੇਂਦਰ ਨੇ ਦਿੱਤੀ ਹਰੀ ਝੰਡੀ

07 Jun, 2025 10:03 PM

ਲੁਧਿਆਣਾ : ਪੰਜਾਬ ਅੰਦਰ ਹੁਣ  ਬਿਜਲੀ ਦੀ ਘਾਟ ਨਾਲ ਨਹੀਂ ਜੂਝਣਾ ਪਵੇਗਾ ਕਿਉਂਕਿ ਕੇਂਦਰ ਪੰਜਾਬ 'ਤੇ ਮਿਹਰਬਾਨ ਹੋਇਆ ਹੈ। ਪੰਜਾਬ ਨੂੰ ਛੇਤੀ ਹੀ ਤਿੰਨ ਨਵੇਂ 800 ਮੈਗਾਵਾਟ ਬਿਜਲੀ ਉਤਪਾਦਨ ਯੂਨਿਟ ਮਿਲਣ ਜਾ ਰਹੇ ਹਨ। ਇਸ ਨਾਲ ਸੂਬਾ ਬਿਜਲੀ ਸਬੰਧੀ ਸਰਪਲੱਸ ਹੋ ਜਾਵੇਗਾ। ਭਾਵੇਂ ਪੰਜਾਬ ਖ਼ਪਤ ਜਿੰਨੀ ਬਿਜਲੀ ਪਹਿਲਾਂ ਹੀ ਉਤਪਾਦਤ ਕਰ ਰਿਹਾ ਹੈ ਪਰ ਇਨ੍ਹਾਂ ਯੂਨਿਟਾਂ ਦੇ ਨਾਲ ਪੂਰੇ ਸੂਬੇ ਵਿਚ ਆਸਾਨੀ ਨਾਲ 24 ਘੰਟੇ ਬਿਜਲੀ ਦਿੱਤੀ ਜਾ ਸਕੇਗੀ। 

ਇਥੇ ਦੱਸਣਾ ਬਣਦਾ ਹੈ ਕਿ ਬੀਤੇ ਦਿਨੀਂ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਡੀਓ ਨੇ ਕੇਂਦਰ ਅੱਗੇ ਮੰਗ ਰੱਖੀ ਹੈ ਕਿ ਪੰਜਾਬ ਨੂੰ ਬਿਜਲੀ ਉਤਪਾਦਨ ਯੂਨਿਟ ਦਿੱਤੇ ਜਾਣ। ਜਿਸ ਤੋਂ ਬਾਅਦ ਕੇਂਦਰ ਨੇ ਪੰਜਾਬ ਨੂੰ ਇਹ ਤੋਹਫ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਕੇਂਦਰ ਨੇ ਪੰਜਾਬ ਦੀ ਮੰਗ ਨੂੰ ਮੰਨਦਿਆਂ ਤਿੰਨ ਨਵੇਂ ਉਤਪਾਦਨ ਯੂਨਿਟ ਦੇਣ ਦਾ ਐਲਾਨ ਕੀਤਾ ਹੈ। 

#PunjabPowerBoost #ElectricityProduction #EnergyDevelopment #GreenSignalFromCentre #800MWUnits #PunjabInfrastructure #PowerForPunjab

Posted By: Daily Suraj Bureau

Latest News