Daily Suraj

ਪੰਜਾਬੀ

ਮੇਜਰ ਕੁਲਵੀਰ ਸਿੰਘ ਰਾਣਾ ਦਾ 53ਵਾਂ ਸ਼ਹੀਦੀ ਦਿਵਸ ਮਨਾਇਆ

09 Dec, 2024 05:30 AM

ਤਾਰਾਗੜ੍ਹ : 1971 ਦੀ ਭਾਰਤ ਪਾਕਿਸਤਾਨ ਯੁੱਧ ਵਿੱਚ ਸ਼ਹਾਦਤ ਦਾ ਜਾਮ ਪੀਣ ਵਾਲੇ ਬਲਦਾਨੀ ਮੇਜਰ ਕੁਲਵੀਰ ਸਿੰਘ ਰਾਣਾ ਦਾ 53ਵਾਂ ਸ਼ਹੀਦੀ ਦਿਵਸ ਸ਼ਹੀਦ ਦੇ ਨਾਮ ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਤੰਗੋ ਸ਼ਾਹ ਦੇ ਪ੍ਰਿੰਸੀਪਲ ਰਜਿੰਦਰ ਸਿੰਘ ਦੀ ਪ੍ਰਧਾਨਗੀ ਵਿੱਚ ਮਨਾਇਆ ਗਿਆ। ਜਿਸ ਵਿੱਚ ਬੀਐਸਐਫ ਸੈਕਟਰ ਹੈਡ ਕੁਆਰਟਰ ਗੁਰਦਾਸਪੁਰ ਦੇ ਕਮਾਂਡਰ ਹਿਦਮ ਸੁਬੋਲ ਸਿੰਘ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਉਹਨਾਂ ਤੋਂ ਇਲਾਵਾ ਸ਼ਹੀਦ ਦੀ ਪਤਨੀ ਸੰਤੋਸ਼ ਰਾਣਾ, ਬੇਟੀ ਡਾਕਟਰ ਨੀਲਮ ਰਾਣਾ, ਸ਼ਹੀਦ ਸੈਨਿਕ ਪਰਿਵਾਰ ਮਹਾ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ, ਡਿਪਟੀ ਡੀਈਓ ਸਕੰਡਰੀ ਅਮਨਦੀਪ ਕੁਮਾਰ, ਡਿਪਟੀ ਡੀਈਓ ਐਲੀਮੈਂਟਰੀ ਡੀਜੀ ਸਿੰਘ, ਨਾਇਬ ਤਹਿਸੀਲਦਾਰ ਜਸਪਾਲ ਸਿੰਘ, ਰਿਟਾਇਰਡ ਡਿਪਟੀ ਡੀਈਓ ਠਾਕੁਰ ਰਾਜੇਸ਼ਵਰ ਸਲਾਰੀਆ, ਸਮਾਜ ਸੇਵਿਕਾ ਰਾਜ ਡੋਗਰਾ, ਸ਼ਹੀਦ ਲੋਸ ਨਾਇਕ ਡਿਪਟੀ ਸਿੰਘ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਲੋਸ ਨਾਇਕ ਮਿਹਰ ਸਿੰਘ ਵੀਰ ਚੱਕਰ ਦੇ ਪੋਤਰੇ ਜੁਗਰਾਜ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਸੋਰੀਏ ਚੱਕਰ ਦੇ ਭਰਾ ਕੈਪਟਨ ਤਰਲੋਕ ਸਿੰਘ, ਸ਼ਹੀਦ ਸਿਪਾਹੀ ਸੁਨੀਲ ਕੁਮਾਰ ਦੇ ਪਿਤਾ ਕੈਪਟਨ ਸੋਹਨ ਲਾਲ, ਸ਼ਹੀਦ ਕਾਂਸਟੇਬਲ ਬੋਧਰਾਜ ਦੀ ਪਤਨੀ ਸੁਦੇਸ਼ ਕੁਮਾਰੀ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਭਰਾ ਦਿਨੇਸ਼ ਕੁਮਾਰ ਆਦਿ ਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸਭ ਤੋਂ ਪਹਿਲਾਂ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਨੇ ਸ਼ਹੀਦ ਮੇਜਰ ਰਾਣਾ ਦੀ ਫੋਟੋ ਸਾਹਮਣੇ ਫੁੱਲ ਭੇਂਟ ਕਰਕੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ। ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਕੈਬਨਟ ਕਮਾਂਡਰ ਹਿਦਮ ਸੁਬੋਲ ਸਿੰਘ ਨੇ ਕਿਹਾ ਕਿ ਸੂਰਵੀਰਾਂ ਨੂੰ ਜਨਮ ਦੇਣ ਵਾਲੀ ਧਰਤੀ ਪੰਜਾਬ ਜਿਸ ਦੇ ਕਣ ਕਣ ਵਿੱਚ ਕੁਰਬਾਨੀ ਦਾ ਜਜ਼ਬਾ ਹੈ ਇਹ ਹੁਣ ਤੱਕ ਲੱਖਾਂ ਲਾਲ ਦੇਸ਼ ਲਈ ਕੁਰਬਾਨ ਕਰ ਦਿੱਤੇ ਹਨ। ਉਹਨਾਂ ਨੇ ਕਿਹਾ ਕਿ ਮੇਜਰ ਕੁਲਵੀਰ ਸਿੰਘ ਰਾਣਾ ਵਰਗੇ ਬਹਾਦਰ ਵੀਰਾਂ ਦੇ ਚੱਲਾ ਬਲੀਦਾਨ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਬਹਾਦਰ ਸੈਨਿਕ ਦੀ ਪਤਨੀ ਸੰਤੋਸ਼ ਰਾਣਾ ਅਤੇ ਬੇਟੀ ਡਾਕਟਰ ਨੀਲਮ ਰਾਣਾ ਨੂੰ ਦਿਲ ਤੋਂ ਸਲੂਟ ਕਰਦੇ ਹਾਂ ਜੋ ਪਿਛਲੇ 53 ਸਾਲਾਂ ਤੋਂ ਮੇਜਰ ਰਾਣਾ ਦੀ ਕੁਰਬਾਨੀ ਨੂੰ ਯਾਦ ਕਰਦੇ ਹਨ। ਕਮਾਂਡਰ ਸਿੰਘ ਨੇ ਕਿਹਾ ਬੇਸ਼ੱਕ ਉਹ ਮਨੀਪੁਰ ਦੇ ਵਸਨੀਕ ਹਨ ਪਰ ਉਹ ਪੰਜਾਬ ਦੇ ਲੋਕਾਂ ਦੀ ਦੇਸ਼ਭਗਤੀ, ਉਨਾਂ ਦੀ ਮਿਹਨਤ ਅਤੇ ਸੰਸਕਾਰਾਂ ਦੇ ਬਹੁਤ ਕਾਇਲ ਹਨ, ਪੰਜਾਬੀ ਖੁੱਲੇ ਦਿਲ ਦੇ ਹੁੰਦੇ ਹਨ ਕਿਉਂਕਿ ਇੱਥੋਂ ਦੀ ਭੂਮੀ ਜਿੱਥੇ ਵੀਰਾਂ ਨੂੰ ਜਨਮ ਦਿੰਦੀ ਹੈ ਅਤੇ ਇਥੋਂ ਦਾ ਕਿਸਾਨ ਪੂਰੇ ਦੇਸ਼ ਦਾ ਪੇਟ ਪਾਲਦਾ ਹੈ। ਉਹਨਾਂ ਨੇ ਕਿਹਾ ਕਿ ਬਾਰਡਰ ਤੇ ਰਹਿਣ ਵਾਲੇ ਲੋਕ ਬੀਐਸਐਫ ਦਾ ਬਹੁਤ ਸਹਿਯੋਗ ਕਰਦੇ ਹਨ ਜਿਸ ਨਾਲ ਸੀਮਾ ਤੇ ਤੈਨਾਤ ਸਾਡੇ ਜਵਾਨਾਂ ਦਾ ਮਨੋਵਲ ਬਹੁਤ ਉੱਚਾ ਰਹਿੰਦਾ ਹੈ ਅਤੇ ਜਿਨਾਂ ਦੇ ਰਹਿਣ ਦੇ ਕੋਈ ਵੀ ਦੇਸ਼ ਦਾ ਦੁਸ਼ਮਣ ਸਾਡੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਭੰਗ ਕਰਨ ਦੀ ਜੁਰਤ ਨਹੀਂ ਕਰ ਸਕਦਾ ਇਸ ਮੌਕੇ ਉਨਾਂ ਨੇ ਵਿਦਿਆਰਥੀਆਂ ਨੂੰ ਸੇਨਾ ਵਿੱਚ ਭਰਤੀ ਹੋਣ ਦੇ ਟਿਪਸ ਦਿੱਤੇ ਅਤੇ ਕਿਹਾ ਕਿ ਸੈਨਾ ਵਿੱਚ ਭਰਤੀ ਹੋ ਕੇ ਅਸੀਂ ਦੇਸ਼ ਦੀ ਸੇਵਾ ਕਰ ਸਕਦੇ ਹਾਂ। ਇਸ ਮੌਕੇ ਮੁੱਖ ਮਹਿਮਾਨ ਦੁਆਰਾ ਸ਼ਹੀਦੀ ਪਤਨੀ ਸੰਤੋਸ਼ ਰਾਣਾ, ਬੇਟੀ ਡਾਕਟਰ ਨੀਲਮ ਰਾਣਾ ਸਹਿਤ 12 ਹੋਰ ਸ਼ਹੀਦੀ ਪਰਿਵਾਰਾਂ ਨੂੰ ਸਾਲ ਅਤੇ ਸਮ੍ਰਿਤੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਦੁਆਰਾ ਦੇਸ਼ ਭਗਤੀ ਤੇ ਆਧਾਰਿਤ ਕਾਰਿਕਰਮ ਪੇਸ਼ ਕਰਕੇ ਸਾਰਿਆਂ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ। ਮੰਚ ਦਾ ਸੰਚਾਲਨ ਲੈਕਚਰਾਰ ਦਲਵੀਰ ਸਿੰਘ ਅਤੇ ਮੈਡਮ ਸੁਮਨ ਜਮਵਾਲ ਨੇ ਸੰਭਾਲਿਆ। ਇਸ ਮੌਕੇ ਤੇ ਨੰਬਰਦਾਰ ਰਸਪਾਲ ਸਿੰਘ, ਬਲਰਾਮ ਸਿੰਘ, ਮਲਕੀਅਤ ਸਿੰਘ, ਅਕਸ਼ੇ ਰਾਣਾ, ਗੋਲਡੀ, ਜਸਵੀਰ ਸਿੰਘ, ਇਕਬਾਲ ਸਿੰਘ, ਕਬੀਰ ਸਿੰਘ, ਨਰਿੰਦਰ ਸਲਾਰੀਆ, ਵਿਕਰਮ ਸਲਾਰੀਆ, ਜੀਵ ਸਲਾਰੀਆ, ਲਕਸ਼ਮੀ, ਵਿਕਰਮ ਸਲਾਰੀਆ, ਪੂਜਾ, ਮੈਡਮ ਲਕਸ਼ਮੀ, ਇਕਬਾਲ ਸਿੰਘ, ਜਸਵੀਰ ਸਿੰਘ ਆਦੀ ਹਾਜ਼ਰ ਸਨ। -ਦੇਸ਼ ਦੇ ਅਸਲੀ ਹੀਰੋ ਹਨ ਮੇਜਰ ਰਾਣਾ ਜੈਸੇ ਬਹਾਦਰ ਯੋਧਾ--ਡੀਈਓ ਡੀਈਓ ਸੈਕੰਡਰੀ ਅਮਨਦੀਪ ਕੁਮਾਰ ਅਤੇ ਡਿਪਟੀ ਡੀਈਓ ਐਲੀਮੈਂਟਰੀ ਡੀਜੀ ਸਿੰਘ ਨੇ ਕਿਹਾ ਕਿ ਮੇਜਰ ਕੁਲਵੀਰ ਸਿੰਘ ਰਾਣਾ ਜੈਸੇ ਬਹਾਦਰ ਯੋਧੇ ਦੇਸ਼ ਦੇ ਅਸਲੀ ਹੀਰੋ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਦਾ ਵੀਰ ਸੈਨਿਕ ਖੁਦ ਮਰਦਾ ਨਹੀਂ ਬਲਕਿ ਦੁਸ਼ਮਣ ਨੂੰ ਮਾਰਨ ਦਾ ਜਜ਼ਬਾ ਰੱਖਦਾ ਹੈ ਅਤੇ ਆਪਣੇ ਦੇਸ਼ ਦੀ ਇੱਕ ਇੰਚ ਜਮੀਨ ਦੀ ਸੁਰੱਖਿਆ ਲਈ ਦੁਸ਼ਮਣ ਦਾ ਸਿਰ ਵੀ ਕੱਟ ਸਕਦਾ ਹੈ ਅਤੇ ਖੁਦ ਵੀ ਆਪਣਾ ਸਿਰ ਕਟਵਾ ਸਕਦਾ ਹੈ ਕਿਉਂਕਿ ਦੇਸ਼ ਤੇ ਕੁਰਬਾਨ ਹੋਣਾ ਹਰ ਕਿਸੀ ਦੀ ਕਿਸਮਤ ਵਿੱਚ ਨਹੀਂ ਲਿਖਿਆ ਹੁੰਦਾ ਅਤੇ ਉਹ ਸੈਨਿਕ ਮਹਾਨ ਹਨ ਜਿਨਾਂ ਦੇਸ਼ ਦੀ ਖਾਤਰ ਕੁਰਬਾਨੀ ਪ੍ਰਾਪਤ ਕੀਤੀ। ਅੱਜ ਵੀ ਜਲ ਰਹੀ ਹੈ ਮੇਜਰ ਰਾਣਾ ਦੁਆਰਾ ਚਲਾਈ ਦੇਸ਼ ਭਗਤੀ ਦੀ ਮਸ਼ਾਲ: ਕਵਰ ਵਿੱਕੀ। ਕੁਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਮੇਜਰ ਕੁਲਬੀਰ ਸਿੰਘ ਰਾਣਾ ਦੇ ਸ਼ਹੀਦੀ ਦੇ 53 ਸਾਲਾਂ ਬਾਅਦ ਵੀ ਉਨਾਂ ਦੀ ਬਹਾਦਰੀ ਅਤੇ ਦੇਸ਼ ਭਗਤੀ ਦੀ ਮਸ਼ਾਲ ਅੱਜ ਵੀ ਜਲ ਰਹੀ ਹੈ, ਜਿਸ ਦੀ ਲਾਟ ਤੋਂ ਪ੍ਰੇਰਿਤ ਹੋ ਕੇ ਇਸ ਇਲਾਕੇ ਦੇ ਯੁਵਾ ਭਾਰਤੀ ਸੈਣਾ ਦੀ ਸ਼ੋਭਾ ਬਣ ਰਹੇ ਹਨ। ਉਨਾਂ ਨੇ ਕਿਹਾ ਕਿ ਸ਼ਹੀਦ ਮੇਜਰ ਰਾਣਾ ਦੀ ਪਤਨੀ ਸੰਤੋਸ਼ ਰਾਣਾ ਦੇ ਤਿਆਗ ਦੇ ਅੱਗੇ ਅਸੀਂ ਨਤਮਸਤਕ ਹਾਂ ਜਿਨ੍ਹਾਂ ਨੇ ਆਪਣੀ ਸ਼ਾਦੀ ਦੇ 9 ਮਹੀਨੇ ਬਾਅਦ ਸਿਰਫ ਇੱਕ ਮਹੀਨਾ ਪਤੀ ਦੇ ਨਾਲ ਰਹਿਣ ਦੇ ਬਾਅਦ ਆਪਣਾ ਸੁਹਾਗ ਦੇਸ਼ ਦੀ ਬਲੀਵੇਦੀ ਤੇ ਕੁਰਬਾਨ ਕਰ ਦਿੱਤਾ ਅਤੇ ਸਾਰੀ ਉਮਰ ਤਿਆਗ ਦੀ ਮੂਰਤ ਬਣ ਆਪਣੇ ਪਤੀ ਦੇ ਬਲਿਦਾਨ ਨੂੰ ਆਪਣੇ ਦਿਲ ਵਿੱਚ ਬਿਠਾਏ ਰੱਖਿਆ।

Posted By: Daily Suraj Bureau

Latest News