Daily Suraj

ਪੰਜਾਬੀ

ਕੇਰਲ ਦਾ ਨਵਾਂ ਨਾਮ ਅਧਿਕਾਰਿਕ! ਕੇਂਦਰੀ ਕੈਬਨਿਟ ਨੇ ਦਿੱਤੀ ਮਨਜ਼ੂਰੀ

24 Feb, 2026 03:15 PM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਵੇਂ ਦਫ਼ਤਰ ‘ਸੇਵਾ ਤੀਰਥ’ ਵਿੱਚ ਮੰਗਲਵਾਰ ਨੂੰ ਕੇਂਦਰੀ ਕੈਬਨਿਟ ਦੀ ਪਹਿਲੀ ਬੈਠਕ ਹੋਈ। ਕੇਂਦਰ ਸਰਕਾਰ ਨੇ ਕੇਰਲ ਦਾ ਨਾਂ ਅਧਿਕਾਰਤ ਤੌਰ ‘ਤੇ ‘ਕੇਰਲਮ’ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਗਲਵਾਰ ਨੂੰ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਇਸ ਫੈਸਲੇ ‘ਤੇ ਸਹਿਮਤੀ ਬਣੀ। ਕੇਰਲ ਵਿੱਚ ਅਪ੍ਰੈਲ-ਮਈ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਹੁਣ ਰਾਸ਼ਟਰਪਤੀ ‘ਕੇਰਲ (ਨਾਂ ਵਿੱਚ ਬਦਲਾਅ) ਬਿੱਲ, 2026’ ਨੂੰ ਸੰਵਿਧਾਨ ਦੀ ਧਾਰਾ 3 ਦੇ ਤਹਿਤ ਕੇਰਲ ਵਿਧਾਨ ਸਭਾ ਦੀ ਰਾਏ ਲਈ ਭੇਜਣਗੇ। ਵਿਧਾਨ ਸਭਾ ਦੀ ਰਾਏ ਮਿਲਣ ਤੋਂ ਬਾਅਦ, ਸਰਕਾਰ ਸੰਸਦ ਵਿੱਚ ਬਿੱਲ ਪੇਸ਼ ਕਰੇਗੀ। ਸੰਸਦ ਤੋਂ ਪਾਸ ਹੋਣ ‘ਤੇ ਰਾਜ ਦਾ ਨਾਂ ਅਧਿਕਾਰਤ ਤੌਰ ‘ਤੇ ‘ਕੇਰਲਮ’ ਹੋ ਜਾਵੇਗਾ। ਕੇਰਲ ਵਿਧਾਨ ਸਭਾ ਵੱਲੋਂ 24 ਜੂਨ 2024 ਨੂੰ ਇਹ ਪ੍ਰਸਤਾਵ ਪਾਸ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅੱਜ ਕੇਂਦਰੀ ਕੈਬਨਿਟ ਦੀ ਬੈਠਕ ‘ਚ ਕੁੱਲ 12,236 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਵਿੱਚ ਤਿੰਨ ਰੇਲ ਪ੍ਰੋਜੈਕਟ, ਅਹਿਮਦਾਬਾਦ ਮੈਟਰੋ ਦੇ ਵਿਸਥਾਰ ਅਤੇ ਸ਼੍ਰੀਨਗਰ ਏਅਰਪੋਰਟ ‘ਤੇ ਨਵੇਂ ਟਰਮੀਨਲ ਸਮੇਤ ਕੁੱਲ 8 ਫੈਸਲੇ ਲਏ ਗਏ ਹਨ।

Latest News