Daily Suraj

ਪੰਜਾਬੀ

ਕੈਨੇਡਾ ਵਾਸੀ ਹਮੇਸ਼ਾ ਨਾਲ ਖੜ੍ਹੇ ਰਹਿਣਗੇ: ਕਾਰਨੀ

15 Feb, 2026 06:31 PM

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਕੋਲੰਬੀਆ ਦੇ ਟੰਬਲਰ ਰਿਜ ਦੇ ਦੁਖੀ ਨਿਵਾਸੀਆਂ ਨੂੰ ਸ਼ਰਧਾਂਜਲੀ ਸਭਾ ਦੌਰਾਨ ਭਰੋਸਾ ਦਿੱਤਾ ਕਿ ਕੈਨੇਡੀਅਨ ਹਮੇਸ਼ਾ ਉਨ੍ਹਾਂ ਦੇ ਨਾਲ ਰਹਿਣਗੇ। ਇਸ ਦੌਰਾਨ ਕਾਰਨੀ ਅਤੇ ਦੇਸ਼ ਦੀ ਮੁੱਖ ਵਿਰੋਧੀ ਧਿਰ ਦੇ ਨੇਤਾ ਨੇ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਇੱਕ-ਦੂਜੇ ਦੇ ਹੱਥ ਫੜੇ। ਪ੍ਰਧਾਨ ਮੰਤਰੀ ਕਾਰਨੀ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਸੂਬਾਈ ਅਧਿਕਾਰੀਆਂ ਨੇ ਮੰਗਲਵਾਰ ਨੂੰ ਹੋਏ ਹਮਲੇ ਤੋਂ ਬਾਅਦ ਸਥਾਨਕ ਲੋਕਾਂ ਦੇ ਸਮਰਥਨ ਵਿੱਚ ਇਸ ਕਸਬੇ ਦਾ ਦੌਰਾ ਕੀਤਾ। ਕਾਰਨੀ ਨੇ ਕਿਹਾ, ‘‘ਜਦੋਂ ਤੁਸੀਂ ਭਲਕੇ ਜਾਗੋਗੇ ਤਾਂ ਇਹ ਜਾਣ ਲਿਓ ਕਿ ਲੱਖਾਂ ਕੈਨੇਡੀਅਨ ਤੁਹਾਡੇ ਨਾਲ ਹਨ।’’ ਕਾਰਨੀ ਦੇ ਨਾਲ ਕੰਜ਼ਰਵੇਟਿਵ ਪਾਰਟੀ ਦੇ ਮੁਖੀ ਪੀਅਰੇ ਪੋਲੀਵਰ ਅਤੇ ਕਈ ਹੋਰ ਛੋਟੀਆਂ ਪਾਰਟੀਆਂ ਦੇ ਨੇਤਾ ਵੀ ਇਸ ਮੋਮਬੱਤੀ ਸਮਾਰੋਹ ਵਿੱਚ ਸ਼ਾਮਲ ਹੋਏ। ਟੰਬਲਰ ਰਿਜ ਦੇ ਟਾਊਨ ਹਾਲ ਦੇ ਬਾਹਰ ਪ੍ਰਾਰਥਨਾ ਸਭਾ ਦੌਰਾਨ ਕਾਰਨੀ ਅਤੇ ਵਿਰੋਧੀ ਕੰਜ਼ਰਵੇਟਿਵ ਨੇਤਾ ਪੀਅਰੇ ਪੋਲੀਵਰ ਨੇ ਇੱਕ-ਦੂਜੇ ਦੇ ਹੱਥ ਫੜ ਕੇ ਆਪਣੀ ਇਕਜੁੱਟਤਾ ਦਿਖਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਮਲਾਵਰ ਦੀ ਮਾਂ ਤੇ ਭਰਾ ਜੋ ਮਾਰੇ ਗਏ ਸਨ, ਉਹ ਵੀ ਸੋਗ ਦੇ ਹੱਕਦਾਰ ਹਨ। ਇਸ ਸ਼ਰਧਾਂਜਲੀ ਸਭਾ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਕੁਝ ਲੋਕਾਂ ਨੇ ਆਪਣੇ ਉਨ੍ਹਾਂ ਪਿਆਰਿਆਂ ਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਗੁਆ ਦਿੱਤਾ। ਕਾਰਨੀ ਨੇ ਕਿਹਾ ਕਿ ਇਸ ਭਾਈਚਾਰੇ ਦੀ ਪਛਾਣ ਹਮੇਸ਼ਾ ਇੱਕ-ਦੂਜੇ ਦੀ ਦੇਖਭਾਲ ਕਰਨ ਵਾਲੇ ਲੋਕਾਂ ਵਜੋਂ ਰਹੀ ਹੈ। ਪੋਲੀਵਰ ਨੇ ਕਾਰਨੀ ਦੇ ਮਨੁੱਖੀ ਹਮਦਰਦੀ ਵਾਲੇ ਰਵੱਈਏ ਅਤੇ ਉਦਾਰਤਾ ਦੀ ਸ਼ਲਾਘਾ ਕੀਤੀ।

Posted By: Daily Suraj Bureau

Latest News