Daily Suraj

ਪੰਜਾਬੀ

ਪੀਪੀਐੱਸ ਚੀਮਾ ਵਿਖ਼ੇ ਵਿੰਟਰ ਕਾਰਨੀਵਾਲ ਕਰਵਾਇਆ

14 Jan, 2025 05:30 AM

ਹੀਰੋਂ ਖ਼ੁਰਦ : ਪੈਰਾਮਾਊਂਟ ਪਬਲਿਕ ਸਕੂਲ ਚੀਮਾ ਵਿਖੇ ‘ਵਿੰਟਰ ਕਾਰਨੀਵਲ’ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ, ਜਿਸ ਦੌਰਾਨ ਸਕੂਲ ਦੇ ਬੱਚਿਆਂ ਅਤੇ ਮਾਪਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜਨ ਭਰਪੂਰ ਖੇਡਾਂ ਜਿਵੇਂ ਕਿ ਜਿੱਪ-ਲਾਇਨ, ਵਾਟਰ ਰੋਲਰ, ਟ੍ਰੇਨ-ਰਾਇਡ, ਮਿੱਕੀ-ਮਾਊਸ, ਕੈਮਲ ਰਾਇਡ, ਹਾਰਸ-ਰਾਇਡ, ਬੈਲੂਨ ਗੰਨ ਸ਼ੂਟਿੰਗ, ਕੈਚੱਰ, ਚੰਡੋਲ, ਕਿਸ਼ਤੀ, ਬੱਬਲ-ਹਾਊਸ, ਟਰੈਮਪੋ-ਲਾਇਨ ਅਤੇ ਹੋਟ ਏਅਰ ਬੈਲੂਨ ਦਾ ਆਨੰਦ ਮਾਣਿਆ। ਪ੍ਰੋਗਰਾਮ ਦੇ ਦੌਰਾਨ ਬੱਚਿਆਂ ਦੇ ਮਾਪਿਆਂ ਦੁਆਰਾ ਵੱਖ-ਵੱਖ ਆਨੰਦ ਭਰਪੂਰ ਆਇਟਮਾਂ ਵਿੱਚ ਭਾਗ ਲਿਆ ਗਿਆ ਜਿਵੇ ਮਿਉਜ਼ਿਕਲ ਚੇਅਰ ਅਤੇ ਵੱਖ-ਵੱਖ ਤਰਾਂ ਦੀਆਂ ਸੱਭਿਆਚਾਰਕ ਬੋਲੀਆਂ ਪਾ ਕੇ ਸਭ ਨੇ ਖੂਬ ਆਨੰਦ ਮਾਣਿਆਂ। ਇਸ ਮੌਕੇ ਲੱਕੀ ਡਰਾਅ ਵੀ ਕੱਢੇ ਗਏ, ਜਿਸ ਵਿੱਚ ਵੱਖ-ਵੱਖ ਇਨਾਮ ਸ਼ਾਮਿਲ ਕੀਤੇ ਗਏ ਸਨ। ਇਸ ਦੇ ਨਾਲ ਹੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਖਾਣ-ਪੀਣ ਦੀਆਂ ਸਟਾਲਾਂ ਦਾ ਇੰਤਜਾਮ ਵੀ ਸਕੂਲ ਵਿੱਚ ਹੀ ਕੀਤਾ ਗਿਆ, ਜਿਸ ਵਿੱਚ ਡੋਮੀਨੋਜ਼ ਪੀਜਾ ਦਾ ਪ੍ਰਬੰਧ ਖਾਸ ਤੌਰ ਤੇ ਕੀਤਾ ਗਿਆ। ਇਹ ਵਿੰਟਰ ਕਾਰਨੀਵਲ ਸਕੂਲ ਦੇ ਚੈਅਰਮੈਨ ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਦੀ ਨਿਗਰਾਨੀ ਹੇਠ ਸਫਲਤਾ ਪੁੂਰਵਕ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ ਅਤੇ ਸਮੂਹ ਸਟਾਫ ਹਾਜ਼ਰ ਸਨ।

Posted By: Daily Suraj Bureau

Latest News