Daily Suraj

ਪੰਜਾਬੀ

ਭਿਆਨਕ ਸੜਕ ਹਾਦਸੇ ’ਚ 6 ਸਕੂਲੀ ਬੱਚਿਆਂ ਤੇ ਇਨੋਵਾ ਡਰਾਈਵਰ ਦੀ ਮੌਤ

07 May, 2025 09:45 PM

ਪਟਿਆਲਾ : ਇੱਥੇ ਪਟਿਆਲਾ ਸਮਾਣਾ ਰੋਡ ‘ਤੇ ਸਥਿਤ ਪਿੰਡ ਢੈਂਠਲ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿਚ ਪਟਿਆਲਾ ਦੇ ਭੁਪਿੰਦਰਾ ਇੰਟਰਨੈਸ਼ਨਲ ਸਕੂਲ ਦੇ 6 ਬੱਚਿਆਂ ਦੀ ਮੌਕੇ ‘ਤੇ ਮੌਤ ਹੋ ਗਈ। ਹਾਦਸੇ ਵਿਚ ਕਾਰ ਡਰਾਈਵਰ ਦੀ ਵੀ ਮੌਤ ਹੋ ਗਈ।

ਇਸ ਦੌਰਾਨ 5 ਜਣੇ ਬੁਰੀ ਤਰ੍ਹਾਂ ਜ਼ਖਮੀ ਗਏ ਜਿਨ੍ਹਾਂ ਵਿਚੋਂ 3 ਪਟਿਆਲਾ ਚ ਦਾਖਲ ਹਨ। ਇਹ ਹਾਦਸਾ ਇੱਕ ਟਿੱਪਰ ਅਤੇ ਇਨੋਵਾ ਦਰਮਿਆਨ ਹੋਈ ਟੱਕਰ ਕਾਰਨ ਵਾਪਰਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਇਨੋਵਾ ਕਾਰ ਨੂੰ ਜੇਸੀਬੀ ਮਸ਼ੀਨ ਨਾਲ ਸਿੱਧੀ ਕਰਕੇ ਵਿੱਚੋਂ ਬੱਚਿਆਂ ਨੂੰ ਕੱਢਿਆ ਗਿਆ।

#RoadAccident #SchoolChildrenKilled #TragicCrash #HighwayAccident #InnovaCrash #ChildSafety #PunjabNews #SchoolVanAccident #TrafficSafety #BreakingNews

Posted By: Daily Suraj Bureau

Latest News