Daily Suraj

ਪੰਜਾਬੀ

ਸ੍ਰੀ ਮੁਕਤਸਰ ਸਾਹਿਬ: ਮਾਘੀ ਮੇਲੇ ‘ਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਅੱਜ, ਵਰਕਰਾਂ ‘ਚ ਭਾਰੀ ਉਤਸ਼ਾਹ

14 Jan, 2020 05:30 AM

ਸ੍ਰੀ ਮੁਕਤਸਰ ਸਾਹਿਬ: ਸ੍ਰੋਮਣੀ ਅਕਾਲੀ ਦਲ ਵਲੋਂ ਮੇਲਾ ਮਾਘੀ ‘ਤੇ ਅੱਜ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਹ ਕਾਨਫਰੰਸ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ੍ਰੀ ਮੁਕਤਸਰ ਸਾਹਿਬ- ਮਲੋਟ ਰੋਡ ‘ਤੇ ਸਥਿਤ ਨਰਾਇਣਗੜ ਰਿਜੋਰਟ ਵਿਖੇ ਹੋਵੇਗੀ। ਇਸ ਮੌਕੇ ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਦਿੱਗਜ ਆਗੂ ਮੌਜੂਦਰ ਰਹਿਣਗੇ। ਇਸ ਦੌਰਾਨ ਕਾਨਫਰੰਸ ਨੂੰ ਲੈ ਕੇ ਜਿਥੇ ਪਾਰਟੀ ਦੇ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ, ਉਥੇ ਹੀ ਇਲਾਕੇ ਦੇ ਲੋਕ ਵੀ ਇਸ ਕਾਨਫਰੰਸ ‘ਚ ਪਹੁੰਚ ਰਹੇ ਹਨ।

Posted By: Daily Suraj Bureau

Latest News