Daily Suraj

ਪੰਜਾਬੀ

ਮਾਇਆਵਤੀ ਦਾ ਐਲਾਨ- ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦੇਵੇਗੀ ਬਸਪਾ

12 Dec, 2018 05:30 AM

ਨਵੀਂ ਦਿੱਲੀ, 12 ਦਸੰਬਰ- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਅੱਜ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਵਲੋਂ ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਸੱਤਾ 'ਚ ਆਉਣ ਲਈ ਜੋੜ-ਤੋੜ 'ਚ ਲੱਗੀ ਹੋਈ ਹੈ ਪਰ ਉਹ ਉਨ੍ਹਾਂ ਦਾ ਇਹ ਮਕਸਦ ਪੂਰਾ ਨਹੀਂ ਹੋਣ ਦੇਣਗੇ। ਇਸ ਦੇ ਨਾਲ ਹੀ ਮਾਇਆਵਤੀ ਨੇ ਇਹ ਵੀ ਕਿਹਾ ਕਿ ਜੇਕਰ ਰਾਜਸਥਾਨ 'ਚ ਵੀ ਕਾਂਗਰਸ ਨੂੰ ਲੋੜ ਪਈ ਤਾਂ ਉੱਥੇ ਵੀ ਬਸਪਾ, ਪਾਰਟੀ ਨੂੰ ਸਮਰਥਨ ਕਰੇਗੀ। ਦੱਸਣਯੋਗ ਹੈ ਕਿ ਮੱਧ ਪ੍ਰਦੇਸ਼ 'ਚ ਬਸਪਾ ਨੂੰ 2 ਸੀਟਾਂ ਅਤੇ ਰਾਜਸਥਾਨ 'ਚ 6 ਸੀਟਾਂ ਹਾਸਲ ਹੋਈਆਂ ਹਨ। ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਝੋਲੀ 'ਚ 114 ਸੀਟਾਂ ਪਈਆਂ ਹਨ। ਇੱਥੇ ਬਹੁਮਤ ਲਈ 116 ਸੀਟਾਂ ਦੀ ਲੋੜ ਹੈ। ਹੁਣ ਬਸਪਾ ਦੇ ਸਮਰਥਨ ਤੋਂ ਬਾਅਦ ਕਾਂਗਰਸ ਆਸਾਨੀ ਨਾਲ ਸਰਕਾਰ ਬਣਾ ਸਕਦੀ ਹੈ। ਉੱਥੇ ਹੀ ਰਾਜਸਥਾਨ 'ਚ ਕਾਂਗਰਸ ਨੂੰ 99 ਸੀਟਾਂ ਹਾਸਲ ਹੋਈਆਂ ਹਨ ਅਤੇ ਇੱਥੇ ਬਹੁਮਤ ਦਾ ਅੰਕੜਾ 100 ਹੈ।

Posted By: Daily Suraj Bureau

Latest News